ਜ਼ਮੀਨ ਤੋਂ ਉੱਠ ਕੇ ਲੰਮੇ ਸੰਘਰਸ਼ ਬਾਅਦ ਗਿੱਪੀ ਗਰੇਵਾਲ ਨੇ ਬਣਾਇਆ ਇੰਡਸਟਰੀ 'ਚ ਨਾਮ,ਇੰਡਸਟਰੀ 'ਚ ਆਉਣ ਤੋਂ ਪਹਿਲਾਂ ਕਰਦੇ ਸਨ ਇਹ ਕੰਮ

By  Shaminder February 3rd 2020 04:06 PM

ਗਿੱਪੀ ਗਰੇਵਾਲ ਜਿਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਅਤੇ ਗਾਣੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।ਪਰ ਉਨ੍ਹਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਉਹ ਇਸ ਮੁਕਾਮ 'ਤੇ ਵੀ ਪਹੁੰਚ ਜਾਣਗੇ।ਪੀਟੀਸੀ ਪੰਜਾਬੀ ਦੇ ਸ਼ੋਅ ਉਨ੍ਹਾਂ ਨੇ ਆਪਣੇ ਦਿਲ ਦੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ।'ਮਿੱਤਰਾਂ ਦੇ ਚਾਦਰੇ ਦੇ ਪਾ ਦੇ ਮੋਰਨੀ' ਵਰਗੇ ਲੋਕ ਗੀਤ ਨਾਲ ਆਪਣੀ ਪਛਾਣ ਬਨਾਉਣ ਵਾਲੇ ਗਿੱਪੀ ਗਰੇਵਾਲ ਨੇ ਕਾਲਜ ਸਮੇਂ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ 'ਮੈਂ ਕਦੇ ਜ਼ਿੰਦਗੀ 'ਚ ਵੀ ਨਹੀਂ ਸੀ ਸੋਚਿਆ ਕਿ  ਗਾਇਕ ਬਣਾਂਗਾ।

ਹੋਰ ਵੇਖੋ:ਗਿੱਪੀ ਗਰੇਵਾਲ ਨੇ ਕੀਤਾ ‘ਕੈਰੀ ਆਨ ਜੱਟਾ-3’ ਦਾ ਐਲਾਨ, ਅਗਲੇ ਸਾਲ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

ਉਨ੍ਹਾਂ ਦੱਸਿਆ ਕਿ ਬਾਰਵੀਂ ਤੋਂ ਬਾਅਦ ਉਹ ਹੋਟਲ ਮੈਨੇਜਮੈਂਟ ਦਾ ਕੋਰਸ ਕਰਨ ਲੱਗ ਪਏ ਸਨ' । ਪਰ ਕਾਲਜ 'ਚ ਪੜ੍ਹਦੇ ਸਮੇਂ ਉਹ ਅਕਸਰ ਸਟੇਜ ਸ਼ੋਅ ਅਤੇ ਹੋਰ ਕਈ ਸੱਭਿਆਚਾਰਕ ਗਤੀਵਿਧੀਆਂ 'ਚ ਹਿੱਸਾ ਲੈਂਦੇ ਹੁੰਦੇ ਸਨ ।ਹੋਟਲ ਮੈਨੇਜਮੈਂਟ ਦੇ ਕੋਰਸ ਦੌਰਾਨ ਉਨ੍ਹਾਂ ਨੇ ਕਿਚਨ 'ਚ ਵੀ ਕੰਮ ਕੀਤਾ ਅਤੇ ਇਸ ਦੇ ਨਾਲ ਹੀ ਹਾਊਸ ਕੀਪਿੰਗ ਅਤੇ ਹੋਰ ਕੰਮ ਵੀ ਕਰਦੇ ਸਨ ।

https://www.instagram.com/p/B8FqSUSgC_o/

ਦਿੱਲੀ ਦੇ ਇੱਕ ਹੋਟਲ 'ਚ ਇੱਕ ਸ਼ੈੱਫ ਦੇ ਤੌਰ 'ਤੇ ਵੀ ਕੰਮ ਕਰਦੇ ਰਹੇ ਸਨ ਗਿੱਪੀ ਗਰੇਵਾਲ ।ਪਰ ਹੋਟਲ 'ਚ ਕੰਮ ਕਰਦੇ ਹੋਏ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਸ ਫੀਲਡ 'ਚ ਜਦੋਂ ਤੱਕ ਉਹ ਕਾਮਯਾਬੀ ਹਾਸਿਲ ਕਰਨਗੇ,ਉਦੋਂ ਤੱਕ ਬੁੱਢੇ ਹੋ ਜਾਣਗੇ । ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਕੰਮ ਦੇ ਨਾਲ-ਨਾਲ ਗਾਇਕੀ ਦੇ ਖੇਤਰ 'ਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।ਵੇਟਰ ਦੇ ਤੌਰ 'ਤੇ ਵੀ ਕੰਮ ਕਰਦੇ ਰਹੇ ਸਨ ਗਿੱਪੀ ਗਰੇਵਾਲ।

https://www.instagram.com/p/B8DAktBgiP_/

ਗਾਇਕੀ ਦੇ ਖੇਤਰ 'ਚ ਵੀ ਨਾਲੋਂ ਨਾਲ ਅਤੁਲ ਸ਼ਰਮਾ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।ਪਰ ਅੱਜ ਜਿਸ ਮੁਕਾਮ 'ਤੇ ਹਨ ਉਸ ਬਾਰੇ ਕਦੇ ਨਹੀਂ ਸੀ ਸੋਚਿਆ ਕਿ ਪ੍ਰਮਾਤਮਾ ਉਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਾਉਣਗੇ ।ਗੁਰਦਾਸ ਮਾਨ ਅਤੇ ਕੁਲਦੀਪ ਮਾਣਕ ਹੋਰਾਂ ਨੂੰ ਗਿੱਪੀ ਫਾਲੋ ਕਰਦੇ ਹਨ ਅਤੇ ਇਸ ਦੇ ਨਾਲ ਹੀ ਅਮਰ ਸਿੰਘ ਚਮਕੀਲਾ ਨੂੰ ਵੀ ਬਹੁਤ ਸੁਣਦੇ ਸਨ ।

https://www.instagram.com/p/B537s8WgVWn/

ਗਿੱਪੀ ਗਰੇਵਾਲ ਦੀ ਪੜ੍ਹਾਈ ਦੌਰਾਨ ਵੀ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ,ਕਿਉਂਕਿ ਜਦੋਂ ਗਿੱਪੀ ਗਰੇਵਾਲ ਨੌਵੀਂ 'ਚ ਪੜ੍ਹਦੇ ਸਨ ਅਤੇ ਉਨ੍ਹਾਂ ਦੇ ਪਿਤਾ ਬੀਮਾਰ ਹੋ ਗਏ ਸਨ ਅਤੇ ਸਾਰਾ ਪਰਿਵਾਰ ਹਸਪਤਾਲ 'ਚ ਰਹਿੰਦੇ ਸਨ ਕਿਉਂਕਿ ਉਨ੍ਹਾਂ ਦੇ ਪਿਤਾ ਨੂੰ ਪੈਰਾਲਾਈਸਿਸ ਦਾ ਅਟੈਕ ਹੋ ਗਿਆ ਸੀ ।

https://www.instagram.com/p/B5RvwcZlKYb/

ਉਨ੍ਹਾਂ ਦੇ ਪਿਤਾ ਜੀ ਵੀ ਚਾਹੁੰਦੇ ਸਨ ਕਿ ਉਹ ਕਲਾਕਾਰ ਬਣਨ ।ਹੁਣ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਉਹ ਲੋੜ ਤੋਂ ਵੱਧ ਰੁੱਝ ਗਏ ਹਨ ਕਿਉਂਕਿ ਰੁਝੇਵਿਆਂ ਕਾਰਨ ਉਹ ਆਪਣੇ ਪਰਿਵਾਰ ਵਾਲਿਆਂ ਨੁੰ ਸਮਾਂ ਨਹੀਂ ਦੇ ਪਾਉਂਦੇ ।ਆਪਣੇ ਪਿਤਾ ਨੂੰ ਅੱਜ ਵੀ ਮਿਸ ਕਰਦੇ ਨੇ ਕਿਉਂਕਿ ਉਨ੍ਹਾਂ ਦੀ ਇਸ ਕਮੀ ਨੂੰ ਕੋਈ ਵੀ ਪੂਰਾ ਨਹੀਂ ਕਰ ਸਕਦਾ ।

 

Related Post