ਰਾਣਾ ਜੰਗ ਬਹਾਦਰ ਨੇ 200 ਤੋਂ ਜ਼ਿਆਦਾ ਫ਼ਿਲਮਾਂ 'ਚ ਕੀਤਾ ਕੰਮ,ਪਰ ਅੱਜ ਤੱਕ ਨਹੀਂ ਮਿਲਿਆ ਕੋਈ ਅਵਾਰਡ,ਜਨਮ ਦਿਨ 'ਤੇ ਜਾਣੋ ਖ਼ਾਸ ਗੱਲਾਂ 

By  Shaminder June 18th 2019 03:13 PM

ਰਾਣਾ ਜੰਗ ਬਹਾਦਰ ਜਿਨ੍ਹਾਂ ਨੇ ਪਰਦੇ 'ਤੇ ਕਈ ਯਾਦਗਾਰ ਕਿਰਦਾਰ ਨਿਭਾਏ ਹਨ । ਭਾਵੇਂ ਉਹ ਕਿਸੇ ਕਮੇਡੀਅਨ ਦਾ ਕਿਰਦਾਰ ਹੋਵੇ,ਇਮਾਨਦਾਰ ਅਤੇ ਸੁੱਘੜ ਇਨਸਾਨ ਜਾਂ ਫਿਰ ਫ਼ਿਲਮਾਂ 'ਚ ਸਭ ਦਾ ਦੁਸ਼ਮਣ ਯਾਨੀ ਕਿ ਵਿਲੇਨ ਦਾ ਕਿਰਦਾਰ ਨਿਭਾਉਣ ਹਰ ਕਿਰਦਾਰ 'ਚ ਉਹ ਫ਼ਿੱਟ ਹੋ ਜਾਂਦੇ ਹਨ ਅਤੇ ਹਰ ਕਿਰਦਾਰ 'ਚ ਏਨਾ ਖੁੱਭ ਜਾਂਦੇ ਹਨ ਕਿ ਪਰਦੇ 'ਤੇ ਉਹ ਕਿਰਦਾਰ ਜਿਉਂਦਾ ਹੋ ਜਾਂਦਾ ਹੈ ।ਉਨ੍ਹਾਂ ਨੇ ਬੇਸ਼ੁਮਾਰ ਫ਼ਿਲਮਾਂ 'ਚ ਬੇਸ਼ੁਮਾਰ ਕਿਰਦਾਰ ਨਿਭਾਏ ਹਨ ।

ਹੋਰ ਵੇਖੋ:ਰਾਣਾ ਜੰਗ ਬਹਾਦਰ ਅਤੇ ਸਰਦਾਰ ਸੋਹੀ ਨੇ ਲਗਾਈ ਰੇਸ ,ਕੌਣ ਰਿਹਾ ਰੇਸ ‘ਚ ਜੇਤੂ ,ਵੇਖੋ ਵੀਡਿਓ

https://www.youtube.com/watch?v=jXllkAD8jX8

ਪਰ ਰਾਣਾ ਜੰਗ ਬਹਾਦਰ ਦੇ ਮਨ 'ਚ ਮਲਾਲ ਹੈ ਕਿ ਏਨੀਆਂ ਫ਼ਿਲਮਾਂ ਕਰਨ ਦੇ ਬਾਵਜੂਦ ਕੋਈ ਵੀ ਅਵਾਰਡ ਮਿਲਿਆ । ਰਾਣਾ ਜੰਗ ਬਹਾਦਰ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਨ੍ਹਾਂ ਨੇ ਚੰਨ ਪ੍ਰਦੇਸੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਫ਼ਿਲਮਾਂ ਕੀਤੀਆਂ ਹਨ । ਉਹ 39ਸਾਲ ਤੋਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਸਰਗਰਮ ਹਨ ।

https://www.youtube.com/watch?v=LlKUUyfGzFk

ਉਨ੍ਹਾਂ ਦੀ ਪਹਿਲੀ ਫ਼ਿਲਮ ਜੀਜਾ ਸਾਲੀ ਸੀ ਜੋ ਕਿ ਮੁੰਬਈ  'ਚ ਬਣੀ ਸੀ ਅਤੇ ਇਹ ਫ਼ਿਲਮ  ਸਾਢੇ ਚਾਰ ਲੱਖ 'ਚ ਬਣੀ ਸੀ ।ਰਾਣ ਜੰਗ ਬਹਾਦਰ  1979ਤੋਂ ਲੈ ਕੇ ਹੁਣ ਤੱਕ ਰੈਗੁਲਰ ਫ਼ਿਲਮਾਂ ਕਰ ਰਹੇ ਹਨ । ਪਰ ਅੱਜ ਤੱਕ ਅਵਾਰਡ ਤਾਂ ਦੂਰ ਦੀ ਗੱਲ ਉਨ੍ਹਾਂ ਦਾ ਨੋਮੀਨੇਸ਼ਨ ਤੱਕ ਕਦੇ ਨਹੀਂ ਹੋਇਆ । ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਸ ਗੱਲ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ ।

https://www.youtube.com/watch?v=fUxpXUuefnI

ਹਿੰਦੀ ਫ਼ਿਲਮਾਂ 'ਚ ਪਿਛਲੇ ਕੁਝ ਸਾਲਾਂ ਤੋਂ ਉਹ ਘੱਟ ਦਿਖਾਈ ਦੇ ਰਹੇ ਨੇ ਅਤੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਜ਼ਿਆਦਾ ਸਰਗਰਮ ਹਨ । ਇਸ ਦਾ ਕਾਰਨ ਵੀ ਰਾਣਾ ਜੰਗ ਬਹਾਦਰ ਨੇ ਦੱਸਿਆ ਹੈ । ਕਿਉਂਕਿ ਜਦੋਂ ਉਹ ਕੋਈ ਹਿੰਦੀ ਫ਼ਿਲਮਾਂ ਕਰਦਾ ਹੈ ਤਾਂ ਉਸ 'ਚ ਡੇਟਸ ਕਲੈਸ਼ ਹੋਣ ਦਾ ਡਰ ਰਹਿੰਦਾ ਹੈ ਪਰ ਪੰਜਾਬੀ ਫ਼ਿਲਮ ਇੰਡਸਟਰੀ 'ਚ ਅਜਿਹਾ ਨਹੀਂ ਹੈ ਪੰਜਾਬੀ ਇੰਡਸਟਰੀ 'ਚ ਡੇਟਸ ਅਡਜਸਟ ਹੋ ਜਾਂਦੀਆਂ ਹਨ ।

https://www.youtube.com/watch?v=lkrGgadqhHI

ਇਸੇ ਕਰਕੇ ਕਈ ਵਾਰ ਹਿੰਦੀ ਫ਼ਿਲਮਾਂ ਨਹੀਂ ਕਰਦੇ । ਉਨ੍ਹਾਂ ਨੇ ਸਾਊਥ ਦੀਆਂ ਕਈ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ । ਹਾਲ 'ਚ ਹੀ ਉਨ੍ਹਾਂ ਦੀ ਫ਼ਿਲਮ ਆਈ ਸੀ ਮੰਜੇ ਬਿਸਤਰੇ-2 ਜਿਸ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ । 'ਜੱਗਾ ਜਿਉਂਦਾ ਏ' ,ਡਿਸਕੋ ਸਿੰਘ, 'ਅੱਜ ਦੇ ਰਾਂਝੇ' ਅਤੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਯਾਦਗਾਰ ਕਿਰਦਾਰ ਰਾਣਾ ਜੰਗ ਬਹਾਦਰ ਨੇ ਨਿਭਾਏ ਹਨ ।

Related Post