ਇਸ ਮੁੱਦੇ ’ਤੇ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦਾ ਅਕਸਰ ਹੁੰਦਾ ਹੈ ਝਗੜਾ

By  Rupinder Kaler January 1st 2020 03:39 PM

ਦੀਪਿਕਾ ਪਾਦੁਕੋਣ ਤੇ ਡਾਇਰੈਕਟਰ ਮੇਘਨਾ ਗੁਲਜ਼ਾਰ ਆਪਣੀ ਆਉਣ ਵਾਲੀ ਫ਼ਿਲਮ ਛਪਾਕ ਦੀ ਪ੍ਰਮੋਸ਼ਨ ਵਿੱਚ ਲੱਗੀਆਂ ਹੋਇਆਂ ਹਨ । ਇਹ ਫ਼ਿਲਮ ਬਹੁਤ ਹੀ ਖ਼ਾਸ ਹੈ ਕਿਉਂਕਿ ਇਸ ਫ਼ਿਲਮ ਦੀ ਕਹਾਣੀ ਸੱਚੀ ਘਟਨਾ ’ਤੇ ਅਧਾਰਿਤ ਹੈ । ਇਸ ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਦੀਪਿਕਾ ਪਾਦੁਕੋਣ ਹਾਲ ਹੀ ਵਿੱਚ ਪੀਟੀਸੀ ਪੰਜਾਬੀ ਦੇ ਸ਼ੋਅ ਪੀਟੀਸੀ ਸ਼ੋਅਕੇਸ ਵਿੱਚ ਪਹੁੰਚੀ ਸੀ ।

https://www.instagram.com/p/B6c8H0uD5Zl/

ਇਸ ਦੌਰਾਨ ਉਹਨਾਂ ਨੇ ਜਿੱਥੇ ਫ਼ਿਲਮ ਨੂੰ ਲੈ ਕੇ ਕਈ ਖੁਲਾਸੇ ਕੀਤੇ ਉੱਥੇ ਉਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਕਈ ਪਹਿਲੂਆਂ ਤੋਂ ਵੀ ਪਰਦਾ ਹਟਾਇਆ । ਇਸ ਗੱਲਬਾਤ ਦੌਰਾਨ ਦੀਪਿਕਾ ਨੇ ਦੱਸਿਆ ਕਿ ਉਹ ਤੇ ਰਣਵੀਰ ਸਿੰਘ ਅਕਸਰ ਇੱਕ ਦੂਜੇ ਦੇ ਕੱਪੜਿਆਂ ਨੂੰ ਲੈ ਕੇ ਝਗੜਾ ਕਰਦੇ ਹਨ । ਉਹਨਾਂ ਦੇ ਕੱਪੜੇ ਹੀ ਉਹਨਾਂ ਦੀ ਨੋਕ ਝੋਕ ਦਾ ਮੁੱਖ ਕਾਰਨ ਬਣਦੇ ਹਨ ।

https://www.facebook.com/ptcpunjabi/videos/403607757058305/?v=403607757058305

ਇਸ ਮੌਕੇ ਉਹਨਾਂ ਨੇ ਹੋਰ ਵੀ ਕਈ ਖੁਲਾਸੇ ਕੀਤੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪਿਕਾ ਦੀ ਫ਼ਿਲਮ ‘ਛਪਾਕ’ ਨੂੰ ਸੈਂਸਰ ਬੋਰਡ ਨੇ ‘ਯੂ’ ਸਰਟੀਫਿਕੇਟ ਦਿੱਤਾ ਹੈ। ਖਾਸ ਗੱਲ ਤਾਂ ਇਹ ਹੈ ਕਿ ਦੀਪਿਕਾ ਪਾਦੁਕੋਣ ਸਟਾਰਰ ਇਸ ਫ਼ਿਲਮ ‘ਚ ਕਿਸੇ ਤਰ੍ਹਾਂ ਦੀ ਕਟਿੰਗ ਨਹੀਂ ਕੀਤੀ ਗਈ। ਬੋਰਡ ਦੇ ਫੈਸਲੇ ਤੋਂ ਡਾਇਰੈਕਟਰ ਮੇਘਨਾ ਨੇ ਖਾਸੀ ਖੁਸ਼ੀ ਜ਼ਾਹਿਰ ਕੀਤੀ ਹੈ।

https://www.instagram.com/p/B6kTghNgnQ5/

Related Post