ਨਹੀਂ ਦੇਖੀਆਂ ਹੋਣਗੀਆਂ ਪੰਜਾਬੀ ਸਿਤਾਰਿਆਂ ਦੀਆਂ ਅਜਿਹੀਆਂ ਤਸਵੀਰਾਂ

By  Aaseen Khan December 12th 2018 11:24 AM -- Updated: December 12th 2018 11:26 AM

ਨਹੀਂ ਦੇਖੀਆਂ ਹੋਣਗੀਆਂ ਪੰਜਾਬੀਆਂ ਸਿਤਾਰਿਆਂ ਦੀਆਂ ਅਜਿਹੀਆਂ ਤਸਵੀਰਾਂ : ਸਾਡੇ ਪੰਜਾਬੀ ਆਰਟਿਸਟ ਅਕਸਰ ਹੀ ਆਪਣੇ ਆਉਣ ਵਾਲੇ ਪ੍ਰੋਜੇਕਟਜ਼ ਅਤੇ ਸ਼ੂਟ ਦੇ ਸੈੱਟ ਤੋਂ ਤਸਵੀਰਾਂ ਸਾਂਝੀਆਂ ਕਰਦੇ ਹੀ ਰਹਿੰਦੇ ਨੇ। ਪਰ ਅੱਜ ਕਲ ਇੱਕ ਹੋਰ ਦੌਰ 'ਚੱਲ ਰਿਹਾ ਹੈ ਜਿਸ 'ਚ ਸਾਡੇ ਵੱਡੇ ਵੱਡੇ ਸਿਤਾਰੇ ਜਿਹੜੇ ਅਸਮਾਨ 'ਤੇ ਖੜੇ ਹਨ ਆਪਣੀਆਂ ਜ਼ਮੀਨ 'ਤੇ ਖੜ੍ਹਿਆਂ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ ਯਾਨੀ ਉਹਨਾਂ ਸਮਿਆਂ ਦੀਆਂ ਤਸਵੀਰਾਂ ਅੱਗੇ ਰੱਖ ਰਹੇ ਹਨ ਜਦੋਂ ਉਹਨਾਂ ਦੇ ਸੰਘਰਸ਼ ਦਾ ਦੌਰ ਜਾਰੀ ਸੀ। ਜਿਹੜੀ ਇਹ ਪਹਿਲੀ ਤਸਵੀਰ ਤੁਸੀਂ ਵੇਖ ਰਹੇ ਹੋ ਪਹਿਚਾਣ ਤਾਂ ਲਿਆ ਹੀ ਹੋਵੇਗਾ। ਜੀ ਹਾਂ ਇਹ ਸਾਡੇ ਸੰਗੀਤ ਸਿਰਤਾਜ਼ ਅਵਾਰਡ ਨਾਲ ਨਿਵਾਜ਼ੇ ਗਏ ਸਤਿੰਦਰ ਸਰਤਾਜ ਹੀ ਹਨ ਜਿੰਨ੍ਹਾਂ ਨੇ ਕੁੱਝ ਦਿਨ ਪਹਿਲਾਂ ਇਹ ਤਸਵੀਰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਹ ਤਸਵੀਰ ਸਰਤਾਜ ਹੋਰਾਂ ਦੀ ਯੂਨੀਵਰਸਿਟੀ ਕਾਨਵੋਕੇਸ਼ਨ ਦੀ ਹੈ ਜਿਸ 'ਚ ਉਹ ਪੀ.ਐਚ ਦੀ ਦੀ ਡਾਕਟਰੇਟ ਡਿਗਰੀ ਨਾਲ ਨਵਾਜ਼ੇ ਜਾ ਰਹੇ ਹਨ। ਸੂਫੀ ਸੰਗੀਤ ਦੇ ਇਸ ਸ਼ਹਿਨਸ਼ਾਹ ਦੀ ਇਹ ਤਸਵੀਰ ਇੰਟਰਨੈੱਟ ਤੇ ਕਾਫੀ ਵਾਇਰਲ ਹੋ ਰਹੀ ਹੈ।

https://www.instagram.com/p/Bq-TlOkh8Mg/

ਜ਼ਿਆਦਾਤਰ ਲੋਕੀ ਜਿਹੜੇ ਰਾਣਾ ਰਣਬੀਰ ਅਤੇ ਬਿੰਨੂ ਢਿੱਲੋਂ ਨੂੰ ਜਾਣਦੇ ਹਨ ਉਹਨਾਂ ਨੂੰ ਪਤਾ ਹੋਵੇਗਾ ਕਿ ਬਿੰਨੂ ਢਿੱਲੋਂ ਅਤੇ ਰਾਣਾ ਰਣਬੀਰ ਇਕੱਠੇ ਹੀ ਕਿਸੇ ਵੇਲੇ ਰੰਗ ਮੰਚ ਦੀਆਂ ਸਟੇਜਾਂ 'ਤੇ ਕੰਮ ਕਰਦੇ ਰਹੇ ਹਨ। ਜਿੰਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਕਿ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਉਸ ਸਮੇਂ ਦੀ ਹੀ ਹੈ ਜਦੋਂ ਰਾਣਾ ਰਣਬੀਰ ਅਤੇ ਬਿੰਨੂ ਢਿੱਲੋਂ ਇਕੱਠੇ ਪੰਜਾਬੀ ਯੂਨੀਵਰਸਿਟੀ 'ਚ ਪੜਦੇ ਸਨ। ਰਾਣਾ ਰਣਬੀਰ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀ ਹੈ।

https://www.instagram.com/p/BrOswNJgrG9/

ਰਾਣਾ ਰਣਬੀਰ ਵੱਲੋਂ ਆਪਣੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਗਈ ਹੈ ਜਿਸ 'ਚ ਉਹ ਅੱਲੜ ਉਮਰ 'ਚ ਨਜ਼ਰ ਆ ਰਹੇ ਹਨ ਅਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕੈਮਰੇ ਨੂੰ ਪੋਜ਼ ਦੇ ਰਹੇ ਹਨ।

ਹੋਰ ਪੜ੍ਹੋ : ਜ਼ਰਾ ਪਹਿਚਾਣੋ… ਕੀ ਇਹ ਹੀ ਨੇ ਤੁਹਾਡੇ ਗਲੈਮਰਸ ਪੰਜਾਬੀ ਸਿਤਾਰੇ ?

https://www.instagram.com/p/BrRGQVmgWBc/

ਕੁਲਵਿੰਦਰ ਬਿੱਲਾ ਅੱਜ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਨਾਮ ਹੈ। ਪਰ ਕਦੇ ਉਹਨਾਂ ਦਾ ਵੀ ਸਟ੍ਰਗਲ ਟਾਈਮ ਸੀ ਜਦੋਂ ਉਹ ਮਿਹਨਤ ਕਰਦੇ ਇਧਰ ਉਧਰ ਘੁੰਮਦੇ ਸੀ। ਉਹਨਾਂ ਨੇ ਵੀ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਹੜੇ ਕਿ ਇੱਕ ਨਿੱਜੀ ਚੈਨਲ ਦੇ ਸੰਗੀਤਕ ਸ਼ੋ 'ਚ ਆਪਣੀ ਗਾਇਕੀ ਦਾ ਜਲਵਾ ਬਿਖੇਰਦੇ ਹੋਏ ਨਜ਼ਰ ਆ ਰਹੇ ਹਨ।

Unseen Pictures of big Punjabi stars , like Rana Ranbir , Stinder Sartaj . Unseen Pictures of big Punjabi stars , like Rana Ranbir , Stinder Sartaj .

Related Post