ਇੰਗਲੈਂਡ ਜਾਣ ਤੋਂ ਪਹਿਲਾਂ ਟੀਮ ਇੰਡੀਆ ਨੇ ਫਲਾਈਟ 'ਚ ਕਿੱਤੀ ਮਸਤੀ, ਵੀਡੀਓ ਹੋਈ ਵਾਇਰਲ

By  Gourav Kochhar June 27th 2018 07:05 AM

ਭਾਰਤੀ ਕ੍ਰਿਕਟ ਟੀਮ 3 ਮਹੀਨੇ ਲੰਬੇ ਯੂਕੇ ਦੌਰੇ ਦੇ ਲਈ 23 ਜੂਨ ਨੂੰ ਇੰਗਲੈਂਡ ਰਵਾਨਾ ਹੋ ਚੁੱਕੀ ਹੈ। ਇਸ ਦੌਰਾਨ ਰਸਤੇ 'ਚ ਭਾਰਤੀ ਟੀਮ ਦੇ ਖਿਡਾਰੀਆਂ ਨੇ ਫਲਾਈਟ 'ਚ ਰੱਜ ਕੇ ਮਸਤੀ ਕੀਤੀ। ਬੀ.ਸੀ.ਸੀ.ਆਈ. ਦੇ ਸੋਸ਼ਲ ਹੈਂਡਲ ਦੇ ਇਲਾਵਾ ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਵੀ ਇੰਗਲੈਂਡ 'ਚ ਚਲ ਰਹੀਆਂ ਐਕਟੀਵਿਟੀਜ਼ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਹਾਲ ਹੀ 'ਚ ਬੀ.ਸੀ.ਸੀ.ਆਈ. ਨੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਫਲਾਈਟ ਦੇ ਦੌਰਾਨ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਹਾਰਦਿਕ ਪੰਡਯਾ Hardik Pandya ਇਕ ਇੰਟਰਵਿਊਅਰ ਬਣੇ ਹਨ ਅਤੇ ਮਸਤੀ ਦੇ ਅੰਦਾਜ਼ 'ਚ ਟੀਮ ਦੇ ਸਾਥੀ ਖਿਡਾਰੀਆਂ ਦੇ ਕੋਲ ਜਾ ਕੇ ਪੁੱਛ ਰਹੇ ਹਨ ਕਿ ਉਹ ਕੀ ਕਰ ਰਹੇ ਹਨ ਅਤੇ ਕਿਹਾ ਜਿਹਾ ਮਹਿਸੂਸ ਕਰ ਰਰੇ ਹਨ।

hardik

ਇਸ ਵੀਡੀਓ 'ਚ ਟੀਮ ਇੰਡੀਆ ਦੇ ਹਾਰਦਿਕ ਵਿਰਾਟ ਕੋਹਲੀ, ਮਨੀਸ਼ ਪਾਂਡੇ, ਕੇ.ਐੱਲ. ਰਾਹੁਲ, ਉਮੇਸ਼ ਯਾਦਵ, ਕੁਲਦੀਪ ਯਾਦਵ, ਦਿਨੇਸ਼ ਕਾਰਤਿਕ ਅਤੇ ਰੋਹਿਤ ਸ਼ਰਮਾ ਨਾਲ ਗੱਲ ਕਰਦੇ ਦਿਸ ਰਹੇ ਹਨ। ਜਦਕਿ ਧੋਨੀ ਤੋਂ ਜਦੋਂ ਉਹ ਗੱਲ ਕਰਨ ਗਏ ਤਾਂ ਧੋਨੀ ਦਾ ਜਵਾਬ ਬੇਹੱਦ ਲਾਜਵਾਬ ਸੀ। ਇਸ ਵੀਡੀਓ 'ਚ ਇੰਗਲੈਂਡ ਜਾਕੇ ਸੀਰੀਜ਼ ਖੇਡਣ ਨੂੰ ਲੈ ਕੇ ਕਪਤਾਨ ਵਿਰਾਟ ਕੋਹਲੀ, ਮਨੀਸ਼ ਪਾਂਡੇ, ਕੇ.ਐੱਲ. ਰਾਹੁਲ ਬੇਹੱਦ ਉਤਸ਼ਾਹਤ ਹਨ। ਜਦਕਿ ਉਮੇਸ਼ ਯਾਦਵ, ਕੁਲਦੀਪ ਯਾਦਵ, ਰੋਹਿਤ ਸ਼ਰਮਾ ਅਤੇ ਦਿਨੇਸ਼ ਕਾਰਤਿਕ ਬਿਲੁਕਲ ਮਸਤੀ ਦੇ ਮੂਡ 'ਚ ਨਜ਼ਰ ਆਏ। ਪਰ ਜਦੋਂ ਹਾਰਦਿਕ ਪੰਡਯਾ, ਧੋਨੀ ਦੇ ਕੋਲ ਸਵਾਲ ਕਰਨ ਪਹੁੰਚੇ ਤਾਂ ਉਨ੍ਹਾਂ ਨੂੰ ਅਜਿਹਾ ਜਵਾਬ ਮਿਲਿਆ ਕਿ ਉਹ ਉੱਥੇ ਇਕ ਪਲ ਵੀ ਨਹੀਂ ਠਹਿਰ ਸਕੇ। ਹਾਰਦਿਕ ਨੇ ਮਾਹੀ ਦੇ ਕੋਲ ਜਾ ਕੇ ਕਿਹਾ, ''ਹਾਏ ਮਾਹੀ ਭਰਾ...' ਇਸ 'ਤੇ ਧੋਨੀ ਨੇ ਉਨ੍ਹਾਂ ਨੂੰ ਸਨੈਕਸ ਦਿਖਾਏ ਅਤੇ ਚੁੱਪ-ਚਾਪ ਅੱਗੇ ਜਾਣ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਹਾਰਦਿਕ ਹਸਦੇ ਹੋਏ ਅੱਗੇ ਨਿਕਲ ਗਏ।

virat dhoni

ਵੇਖੋ ਇਹ ਸ਼ਾਨਦਾਰ ਵੀਡੀਓ :-

https://twitter.com/bahubalikabadla/status/1011453949059194880

Cricket Team

Related Post