ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’

By  Rupinder Kaler January 25th 2020 05:40 PM

ਪੀਟੀਸੀ ਨੈੱਟਵਰਕ ਲਗਾਤਾਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰਦਾ ਆ ਰਿਹਾ ਹੈ । ਪੀਟੀਸੀ ਨੈੱਟਵਰਲ ਵੱਲੋਂ ਬਣਾਏ ਹਰ ਪ੍ਰੋਗਰਾਮ ਵਿੱਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਹੈ । ਇਸੇ ਤਰ੍ਹਾਂ ਪੀਟੀਸੀ ਬਾਕਸ ਆਫ਼ਿਸ ’ਤੇ ਦਿਖਾਈਆਂ ਜਾਣ ਵਾਲੀਆਂ ਫ਼ਿਲਮਾਂ ਵੀ ਹਰ ਪੰਜਾਬੀ ਦੀ ਕਹਾਣੀ ਕਹਿੰਦੀਆਂ ਹਨ । ਇਹਨਾਂ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਤੇ ਇਹਨਾਂ ਫ਼ਿਲਮਾਂ ਨਾਲ ਜੁੜੇ ਹੋਏ ਲੋਕਾਂ ਲਈ ਪੀਟੀਸੀ ਨੈੱਟਵਰਕ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਲੈ ਕੇ ਆ ਰਿਹਾ ਹੈ ।

‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਵਿੱਚ ਉਹਨਾਂ ਕਲਾਕਾਰਾਂ ਤੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਹੜੇ ਨਾਯਾਬ ਕਹਾਣੀਆਂ ਨੂੰ ਛੋਟੇ ਪਰਦੇ ’ਤੇ ਲਿਆਉਣ ਲਈ ਦਿਨ ਰਾਤ ਮਿਹਨਤ ਕਰਦੇ ਹਨ ।

https://www.instagram.com/p/B7s7LTcFpQv/

‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਲਈ ਜਿਹੜੀਆਂ ਫ਼ਿਲਮਾਂ ਨੂੰ ਚੁਣਿਆ ਜਾਂਦਾ ਹੈ, ਇਸ ਦਾ ਖੁਲਾਸਾ 28 ਜਨਵਰੀ ਨੂੰ ਹੋਵੇਗਾ । ਸੋ ਕਿਹੜੀਆਂ ਫ਼ਿਲਮਾਂ ਇਸ ਅਵਾਰਡ ਲਈ ਨੌਮੀਨੇਟ ਹੁੰਦੀਆਂ ਹਨ, ਇਹ ਜਾਨਣ ਲਈ ਦੇਖੋ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020 ਕਰਟਨ ਰੇਜ਼ਰ’ ਸਿਰਫ ਪੀਟੀਸੀ ਪੰਜਾਬੀ ’ਤੇ 28 ਜਨਵਰੀ ਨੂੰ ਰਾਤ 8.30 ਵਜੇ ।

Related Post