ਜਸਵਿੰਦਰ ਭੱਲਾ ਤੇ ਉਪਾਸਨਾ ਸਿੰਘ ਨੇ ਦੱਸਿਆ ਕਰਵਾ ਚੌਥ ਦੇ ਦਿਨ ਕਿਉਂ ਵਧੀ ਇੰਟਰਨੈੱਟ ਸਪੀਡ, ਨਹੀਂ ਰੋਕ ਪਾਓਗੇ ਹਾਸਾ

By  Aaseen Khan October 18th 2019 01:58 PM -- Updated: October 18th 2019 03:01 PM

ਬੀਤੇ ਦਿਨ ਕਰਵਾ ਚੌਥ ਦੀਆਂ ਰੌਣਕਾਂ ਦੇਸ਼ ਭਰ 'ਚ ਦੇਖਣ ਨੂੰ ਮਿਲੀਆਂ। ਪਤੀ ਪਤਨੀ ਦੇ ਰਿਸ਼ਤੇ ਨੂੰ ਮਜਬੂਤ ਕਰਦਾ ਇਹ ਪਵਿੱਤਰ ਤਿਉਹਾਰ ਜਿੱਥੇ ਧੂਮ ਧਾਮ ਨਾਲ ਮਨਾਇਆ ਗਿਆ ਉੱਥੇ ਹੀ ਬਹੁਤ ਸਾਰੇ ਮਜ਼ਾਕ ਤੇ ਜੋਕ ਵੀ ਕਰਵਾ ਚੌਥ ਨੂੰ ਲੈ ਕੇ ਸਾਹਮਣੇ ਆਏ ਹਨ। ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਜਸਵਿੰਦਰ ਭੱਲਾ ਤੇ ਉਪਾਸਨਾ ਆਪਣੇ ਚੁਲਬੁਲੇ ਅੰਦਾਜ਼ 'ਚ ਨਜ਼ਰ ਆਏ।

 

View this post on Instagram

 

...? Shantuu Di Jhaayee ?... ? Kharmasti with Upasana on the sets of ‘ YAARAN DIYAN POUN BAARAAN ‘ ?

A post shared by Jaswinder Bhalla (@jaswinderbhalla) on Oct 17, 2019 at 8:10am PDT

ਇਸ ਵੀਡੀਓ 'ਚ ਦੋਨਾਂ ਨੇ ਦੱਸਿਆ ਹੈ ਕਿ ਕਰਵਾ ਚੌਥ ਵਾਲੇ ਦਿਨ ਆਖਿਰ ਇੰਟਰਨੈੱਟ ਦੀ ਸਪੀਡ ਕਿਉਂ ਵਧੀ ਸੀ। ਉਪਾਸਨਾ ਸਿੰਘ ਦਾ ਕਹਿਣਾ ਸੀ ਕਿ 'ਜਿੰਨ੍ਹਾਂ ਹੱਥਾਂ ਨੇ ਇੰਟਰਨੈੱਟ ਚਲਾਉਣਾ ਸੀ ਉਹਨਾਂ ਹੱਥਾਂ 'ਤੇ ਤਾਂ ਮਹਿੰਦੀ ਲੱਗੀ ਹੋਈ ਹੈ'।ਦੋਨਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਹਰ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਉਂਦਾ ਹੈ।

ਹੋਰ ਵੇਖੋ : ਐਮੀ ਵਿਰਕ ਦੀ ਫ਼ਿਲਮ 'ਸੁਫ਼ਨਾ' ਦੀ ਸ਼ੂਟਿੰਗ ਹੋਈ ਸ਼ੁਰੂ, ਨਿਰਦੇਸ਼ਕ ਨੇ ਸਾਂਝੀ ਕੀਤੀ ਤਸਵੀਰ

 

View this post on Instagram

 

? Apni Mrrzi Apne Rule, Gharhde Rehnde Navein Asool, Raula Rappa Ool Jalool, Ghar Di Haalat Middle School, Ho Gaye Sabh De Vich Maqbool, Daddy Cool Munde Fool ? ? Daddy Cool Munde Fool -2 - Releasing 2020 ?

A post shared by Jaswinder Bhalla (@jaswinderbhalla) on Sep 29, 2019 at 7:18pm PDT

ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ 'ਚ ਇਕੱਠੇ ਸਕਰੀਨ ਸਾਂਝੀ ਕਰ ਚੁੱਕੇ ਹਨ। ਦੋਨਾਂ ਨੂੰ ਪਰਦੇ 'ਤੇ ਇਕੱਠਿਆਂ ਕਾਫੀ ਪਸੰਦ ਕੀਤਾ ਜਾਂਦਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਜਸਵਿੰਦਰ ਭੱਲਾ ਬਹੁਤ ਜਲਦ ਫ਼ਿਲਮ ਡੈਡੀ ਕੂਲ ਮੁੰਡੇ ਫੂਲ 2 'ਚ ਜੱਸੀ ਗਿੱਲ ਅਤੇ ਰਣਜੀਤ ਬਾਵਾ ਨਾਲ ਨਜ਼ਰ ਆਉਣਗੇ।

Related Post