ਦੇਵ ਖਰੌੜ 'ਬਲੈਕੀਆ' ਬਣ ਕਰਨਗੇ ਵੱਡੇ ਧਮਾਕੇ, ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ

By  Aaseen Khan March 3rd 2019 11:52 AM

ਦੇਵ ਖਰੌੜ 'ਬਲੈਕੀਆ' ਬਣ ਕਰਨਗੇ ਵੱਡੇ ਧਮਾਕੇ, ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ : ਦੇਵ ਖਰੌੜ ਜਿੰਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਅਤੇ ਦਰਸ਼ਕਾਂ ਅੱਗੇ ਵੱਖਰਾ ਸਿਨੇਮਾ ਪੇਸ਼ ਕਰਕੇ ਖੂਬ ਨਾਮਣਾ ਖੱਟਿਆ ਹੈ। ਦੇਵ ਖਰੌੜ ਫਿਲਮ 'ਕਾਕਾ ਜੀ' ਤੋਂ ਬਾਅਦ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਐਕਸ਼ਨ ਨਾਲ ਭਰਪੂਰ ਫਿਲਮ ਲੈ ਕੇ ਆ ਰਹੇ ਹਨ, ਜਿਸ ਦਾ ਨਾਮ ਹੈ 'ਬਲੈਕੀਆ'। ਬਲੈਕੀਆ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਐਕਸ਼ਨ ਅਤੇ ਥ੍ਰਿਲਰ ਨਾਲ ਭਰੀ ਹੋਵੇਗੀ। ਫਿਲਹਾਲ ਦੇਵ ਖਰੌੜ ਵੱਲੋਂ ਫਿਲਮ ਦਾ ਇਹ ਮੋਸ਼ਨ ਪੋਸਟਰ ਸਾਂਝਾ ਕੀਤਾ ਗਿਆ ਹੈ। ਨਾਲ ਹੀ ਉਹਨਾਂ ਦੱਸਿਆ ਹੈ ਕਿ ਫਿਲਮ ਦਾ ਟੀਜ਼ਰ 8 ਮਾਰਚ ਨੂੰ ਦੇਖਣ ਨੂੰ ਮਿਲੇਗੀ।

 

View this post on Instagram

 

BLACKIA....first look teaser releasing on 8th march..get ready fr big blast ??? @blackiamovie

A post shared by Dev Kharoud (@dev_kharoud) on Mar 2, 2019 at 3:30am PST

ਦੇਵ ਖਰੌੜ ਦੀ ਬਲੈਕੀਆ ਫਿਲਮ ਪੰਜਾਬ ਦੇ 1970 'ਚ ਚੱਲ ਰਹੇ ਉਸ ਦੌਰ ਨੂੰ ਪੇਸ਼ ਕਰੇਗੀ ਜਦੋਂ ਪਾਕਿਸਤਾਨ ਅਤੇ ਭਾਰਤ ਦੇ ਖੁੱਲੇ ਬਾਰਡਰ 'ਤੇ ਸੋਨੇ ਅਤੇ ਹੋਰ ਚੀਜ਼ਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਇੱਧਰ ਉੱਧਰ ਲਿਜਾਇਆ ਜਾਂਦਾ ਸੀ ਅਤੇ ਇਸ ਕਾਲ਼ੇ ਕਾਰੋਬਾਰ ਦੇ ਚਲਦਿਆਂ ਗੈਂਗ ਵਾਰ ਦੀਆਂ ਝਲਕਾਂ ਨੂੰ ਵੀ ਪੇਸ਼ ਕਰਦੀ ਨਜ਼ਰ ਆਵੇਗੀ ਬਲੈਕੀਆ।ਫਿਲਮ ਨੂੰ ਸੁਖਮਿੰਦਰ ਧੰਜਾਲ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਵਿਵੇਕ ਓਹਰੀ ਪ੍ਰੋਡਿਊਸਰ ਹਨ।

ਹੋਰ ਵੇਖੋ : ਦੱਸੋ ਕਿਵੇਂ ਲੱਗਿਆ 'ਸੁੱਤੀ ਪਾਈ ਨੂੰ ਹਿਚਕੀਆਂ ਆਉਣਗੀਆਂ' ਗੀਤ ਜੌਰਡਨ ਸੰਧੂ ਦੀ ਆਵਾਜ਼ 'ਚ, ਦੇਖੋ ਵੀਡੀਓ

 

View this post on Instagram

 

Naam he kafi hai ????

A post shared by Dev Kharoud (@dev_kharoud) on Feb 14, 2019 at 5:10am PST

ਕਹਾਣੀ ਅਤੇ ਸਕਰੀਨ ਪਲੇ ਇੰਦਰ ਪਾਲ ਸਿੰਘ ਵੱਲੋਂ ਲਿਖਿਆ ਗਿਆ ਹੈ। ਇਹ ਫਿਲਮ 26 ਅਪ੍ਰੈਲ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲ ਸਕਦੀ ਹੈ। ਰੁਪਿੰਦਰ ਗਾਂਧੀ, ਡਾਕੂਆਂ ਦਾ ਮੁੰਡਾ, ਅਤੇ ਕਾਕਾ ਜੀ, ਵਰਗੀਆਂ ਸੁਪਰਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਦੇਵ ਖਰੌੜ ਦੀ ਬਲੈਕੀਆ ਨੂੰ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਵੇਗਾ।

Related Post