ਦਿਲਜੀਤ ਅਤੇ ਕ੍ਰਿਤੀ ਦੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਹੋ ਗਈ ਹੈ ਸ਼ੁਰੂ, ਵੇਖੋ ਤਸਵੀਰਾਂ

By  Gourav Kochhar February 16th 2018 08:16 AM

ਬਾਲੀਵੁੱਡ ਨੇ ਯਕੀਨੀ ਤੌਰ 'ਤੇ ਪੂਰੇ ਦਿਲ ਨਾਲ ਸਾਡੇ ਪਾਲੀਵੁੱਡ ਸਿਤਾਰਿਆਂ ਦਾ ਸਵਾਗਤ ਕੀਤਾ ਹੈ | ਉਦਾਹਰਨ ਦੇ ਤੌਰ ਤੇ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਦਿਲਜੀਤ ਦੁਸਾਂਝ, ਜਿਨ੍ਹਾਂ ਨੇ ਬੀ-ਟਾਊਨ ਵਿਚ ਆਪਣੀ ਜਗ੍ਹਾ ਬਣਾ ਲਈ ਹੈ ਅਤੇ ਅਸਲ ਵਿਚ ਬਾਲੀਵੁੱਡ 'ਚ ਤੂਫਾਨ ਲਿਆ ਰਹੇ ਨੇ | ਦਿਲਜੀਤ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਉੜਤਾ ਪੰਜਾਬ ਨਾਲ ਕੀਤੀ ਸੀ, ਉਸਦੇ ਬਾਅਦ ਉਹ ਸਾਨੂੰ ਅਨੁਸ਼ਕਾ ਸ਼ਰਮਾ ਦੇ ਨਾਲ ਫਿਲੌਰੀ 'ਚ ਦਿਖੇ ਸੀ | ਹੁਣ, ਉਨ੍ਹਾਂ ਨੇ ਆਪਣੀ ਕਾਬਲੀਅਤ ਨਾਲ ਆਪਣੇ ਲਈ 2018 ਦੀਆਂ ਕੁਝ ਮੁੱਖ ਪ੍ਰੋਜੈਕਟ ਬਟੋਰ ਲਏ ਹਨ|

Diljit Dosanjh & Kriti Sanan

ਜਦੋਂ ਤਕ ਅਸੀਂ ਸਾਰੇ ਵੈਲਕਮ ਟੂ ਨਿਊਯਾਰਕ ਦੇ ਰਿਲੀਜ ਦੀ ਉਡੀਕ ਕਰ ਰਹੇ ਹਾਂ ਜੋ ਕਿ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ, ਦਿਲਜੀਤ Diljit Dosanjh ਨੇ ਕ੍ਰਿਤੀ ਸੇਨਾੱਨ ਦੇ ਨਾਲ ਚੰਡੀਗੜ੍ਹ ਵਿੱਚ 'ਅਰਜੁਨ ਪਟਿਆਲਾ' ਦੀ ਸ਼ੂਟਿੰਗ ਸ਼ੁਰੂ ਕਰ ਦਿਤੀ ਹੈ | 'ਅਰਜੁਨ ਪਟਿਆਲਾ' ਇਕ ਕਾਮੇਡੀ ਫਿਲਮ ਹੈ ਜਿਸ ਨੂੰ ਰੋਹਿਤ ਜੁਗਰਾਜ ਨੇ ਨਿਰਦੇਸ਼ਿਤ ਕੀਤਾ ਹੈ, ਜੋ ਪਹਿਲਾਂ ਹੀ ਸਰਦਾਰ ਜੀ ਚ ਦੁਸਾਂਝ ਦੇ ਨਾਲ ਕੰਮ ਕਰ ਚੁਕੇ ਹਨ |

welcome to new york

ਦਿਲਜੀਤ ਇਸ ਫਿਲਮ ਵਿਚ ਇਕ ਛੋਟੇ ਜਿਹੇ ਕਸਬੇ ਦੇ ਮੁੰਡੇ ਦਾ ਕਿਰਦਾਰ ਨਿਭਾਉਂਦੇ ਦਿਖਣਗੇ ਅਤੇ ਕ੍ਰਿਤੀ ਇਕ ਪੱਤਰਕਾਰ ਦੀ ਭੂਮਿਕਾ ਚ ਨਜ਼ਰ ਆਉਣਗੀ | ਫਿਲਮ ਚ ਫਿਲਮ ਫੁਕਰੇ ਤੋਂ ਪ੍ਰਸਿੱਧੀ ਹਾਸਿਲ ਕੀਤੇ ਕਾਮੇਡੀਅਨ, ਵਰੁਣ ਸ਼ਰਮਾ ਨੂੰ ਇੱਕ ਮਹੱਤਵਪੂਰਨ ਭੂਮਿਕਾ ਵਿਚ ਦੇਖਿਆ ਜਾਏਗਾ | ਕ੍ਰਿਤੀ ਸੇਨਾੱਨ ਨੇ ਹਾਲ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਸ ਫਿਲਮ ਦੀ ਇਕ ਝੱਲਕ ਨੂੰ ਸਾਂਝਾ ਕੀਤੀ ਹੈ ਜਿਸ ਵਿਚ ਦਿਲਜੀਤ ਦੁਸਾਂਝ ਨੂੰ ਇੱਕ ਪੁਲਿਸ ਦੇ ਕਿਰਦਾਰ 'ਚ ਦੇਖਿਆ ਜਾ ਸਕਦਾ ਹੈ | ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਕਾਫੀ ਤਾਰੀਫ ਹੋ ਰਹੀ ਹੈ |

Yograj singh

ਪਾਲੀਵੁੱਡ ਫਰੰਟ 'ਤੇ, ਦਿਲਜੀਤ ਦੁਸਾਂਝ ਦੀ ਫਿਲਮ ਸੱਜਣ ਸਿੰਘ ਰੰਗਰੂਟ ਦੇ ਟ੍ਰੇਲਰ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਰਿਲੀਜ਼ ਕੀਤਾ ਗਿਆ ਸੀ, ਜਿਸ ਨੇ ਯੂ ਟੀਊਬ 'ਤੇ 50 ਲੱਖ ਵਿਊਜ਼ ਤੋਂ ਜ਼ਿਆਦਾ ਪ੍ਰਾਪਤ ਹੋਏ ਹਨ | ਨਾਲ ਹੀ ਉਨ੍ਹਾਂ ਦੀ ਇਕ ਹੋਰ ਫਿਲਮ, ਹਾਕੀ ਲੇਜੇਂਡ ਸੰਦੀਪ ਸਿੰਘ ਦੀ ਬਾਇਓਪਿਕ, "ਸੂਰਮਾ" ਜੋ 29 ਜੂਨ 2018 ਨੂੰ ਰਿਲੀਜ਼ ਹੋਣ ਵਾਲੀ ਹੈ, ਜਿਸ ਵਿਚ ਉਨ੍ਹਾਂ ਦੇ ਨਾਲ ਮੁੱਖ ਭੂਮਿਕਾ ਵਿਚ ਤਾਪਸੀ ਪੰਨੂੰ ਦਿਖਾਈ ਦੇਣਗੀ |

Related Post