ਰਣਜੀਤ ਬਾਵਾ ਲੈ ਕੇ ਆ ਰਹੇ ਨੇ ਇਕ ਨਵੀਂ ਪੰਜਾਬੀ ਐਲਬਮ, ਜਾਣੋ ਕਿ ਹੋਵੇਗਾ ਖ਼ਾਸ

By  Gourav Kochhar January 8th 2018 05:48 AM -- Updated: January 8th 2018 05:50 AM

ਸਿੰਗਲ ਟਰੈਕ ਦੇ ਇਸ ਜ਼ਮਾਨੇ ਦੇ ਵਿਚ ਐਲਬਮ ਕੱਢਣ ਦੀ ਹਿੰਮਤ ਕੋਈ ਹਿੰਮਤਵਾਲਾ ਹੀ ਕਰਦਾ ਹੈ | ਤੇ ਹੁਣ ਹਿੰਮਤਵਾਲਾ ਬਣਨ ਜਾ ਰਹੇ ਨੇ ਰਣਜੀਤ ਬਾਵਾ, ਜੀ ਹਾਂ ਰਣਜੀਤ ਬਾਵਾ ਜਲਦ ਹੀ ਆਪਣੇ ਫੈਨਸ ਦੇ ਲਈ ਪੂਰੀ ਦੀ ਪੂਰੀ ਐਲਬਮ ਲੈ ਕੇ ਆਉਣਗੇ | ਇਹ ਅਸੀਂ ਕਿੱਸੇ ਬੇਬੁਨਿਆਦੀ ਅਫ਼ਵਾਜ ਜਾਂ ਫਿਰ ਫੈਨਸ ਦੇ ਹਵਾਲੇ ਤੋਂ ਨਹੀਂ ਕਹਿ ਰਹੇ, ਇਹ ਅਸੀਂ ਰਣਜੀਤ ਬਾਵਾ ਦੀ ਫੇਸਬੁੱਕ ਪੋਸਟ ਨੂੰ 100 ਪ੍ਰਤੀਸ਼ਤ ਪੂਰਤੀ ਕਰਨ ਤੋਂ ਬਾਅਦ ਦੱਸ ਰਹੇ ਹਾਂ |

ਰਣਜੀਤ ਬਾਵਾ ਨੇ ਆਪਣੇ ਫੇਸਬੁੱਕ ਪੇਜ ਤੇ ਇਕ ਪੋਸਟ ਸਾਂਝਾ ਕਰਦੇ ਹੋਏ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਜਲਦ ਮੇਰੀ ਪੂਰੀ ਐਲਬਮ ਸੁਣਨ ਦੇ ਲਈ ਮਿਲੇਗੀ, ਜਿਸਦੇ ਬੋਲ ਹਨ ਜੀ ਬਾਬੂ ਸਿੰਘ ਮਾਨ ਦੇ ਤੇ ਮਿਊਜ਼ਿਕ ਹੋਏਗਾ ਜੈਦੇਵ ਕੁਮਾਰ ਜੀ ਦਾ, ਤੇ ਰਣਜੀਤ ਬਾਵਾ Ranjit Bawa ਦੀ ਆਵਾਜ਼ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿੰਨ੍ਹੀ ਘੈਂਟ ਹੈ | ਫਿਰ ਬਾਈ ਜੀ ਤਿਆਰ ਹੋ ਜਾਓ ਫਿਰ ਰਣਜੀਤ ਬਾਵਾ ਜੀ ਦੇ ਐਲਬਮ ਨੂੰ ਸੁਨਣ ਦੇ ਲਈ |

Related Post