ਬਿੰਨੂ ਢਿੱਲੋਂ ਦੇ ਰਹੇ ਹਨ ਸੱਭ ਨੂੰ ਵਧਾਈਆਂ ਕਿਉਂਕਿ ਆ ਰਹੀ ਹੈ ਇਕ ਹੋਰ ਫ਼ਿਲਮ, ਵੇਖੋ ਪਹਿਲੀ ਝੱਲਕ

By  Gourav Kochhar March 20th 2018 08:02 AM

ਪੰਜਾਬੀ ਫ਼ਿਲਮ ਇੰਡਸਟਰੀ ਅੱਜ ਕਲ ਖ਼ੂਬ ਤਰੱਕੀਆਂ ਕਰ ਰਹੀ ਹੈ ਤਾਂ ਹੀ ਤਾਂ ਪਾਲੀਵੁੱਡ ਵਿੱਚ ਹਰ ਇਕ ਤਰਾਂ ਦੀ ਫ਼ਿਲਮ ਬਣ ਰਹੀ ਹੈ ਫਿਰ ਚਾਹੇ ਉਹ ਬਾਇਓਪਿਕ ਹੋਵੇ ਜਾਂ ਕਾਮੇਡੀ | ਤੇ ਹੁਣ ਤਿਆਰ ਹੋ ਜਾਓ ਇਕ ਵਾਰ ਫਿਰ ਜ਼ੋਰ ਨਾਲ ਹਸਣ ਦੇ ਲਈ ਕਿਉਂਕਿ ਬਹੁਤ ਹੀ ਜਲਦ ਆ ਰਹੀ ਹੈ ਇਕ ਧਮਾਕੇਦਾਰ ਕਾਮੇਡੀ ਫ਼ਿਲਮ ਪਾਲੀਵੁੱਡ ਵਿੱਚ ਜਿਸਦਾ ਨਾਮ ਹੈ "ਵਧਾਇਆਂ ਜੀ ਵਧਾਈਆਂ Vadhayiyaan Ji Vadhayiyaan" |

ਹਾਲ ਹੀ ਵਿੱਚ ਮਸ਼ਹੂਰ ਅਦਾਕਾਰ ਬਿੰਨੂ ਢਿੱਲੋਂ Binnu Dhillon ਨੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਇਸ ਫ਼ਿਲਮ ਦਾ ਪੋਸਟਰ ਸੱਭ ਨਾਲ ਸਾਂਝਾ ਕਿੱਤਾ ਹੈ | ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ ਸਮੀਪ ਕੰਗ ਅਤੇ ਫ਼ਿਲਮ ਦੇ ਨਿਰਮਾਤਾ ਹਨ ਖੁੱਦ ਬਿੰਨੂ ਢਿੱਲੋਂ | ਫ਼ਿਲਮ ਬਾਈਲਾਰਸ ਤੋਂ ਬਾਦ ਇਹ ਦੂਜੀ ਫ਼ਿਲਮ ਹੈ ਬਿੰਨੂ ਢਿੱਲੋਂ ਦੁਆਰਾ ਪ੍ਰੋਡਿਊਸ ਕਿੱਤੀ ਜਾਣ ਵਾਲੀ | ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਾਰੀਕ ਵੀ ਸਾਹਮਣੇ ਆ ਚੁੱਕੀ ਹੈ | ਫ਼ਿਲਮ 13 ਜੁਲਾਈ 2018 ਨੂੰ ਦਰਸ਼ਕਾਂ ਦੇ ਸਾਹਮਣੇ ਆਵੇਗੀ | ਸਮੀਪ ਕੰਗ ਦੁਆਰਾ ਡਾਇਰੈਕਟ ਕਿੱਤੀਆਂ ਹੁਣ ਤੱਕ ਦੀਆਂ ਸੱਭ ਫ਼ਿਲਮਾਂ ਨੂੰ ਲੋਕਾਂ ਨੇ ਖ਼ੂਬ ਪਿਆਰ ਦਿੱਤਾ ਹੈ, ਤੇ ਹੁਣ ਦੇਖਦੇ ਹਾਂ ਇਸ ਫ਼ਿਲਮ ਨੂੰ ਲੋਕ ਕਿੰਨ੍ਹਾ ਕੁ ਪਿਆਰ ਦਿੰਦੇ ਹਨ |

Related Post