ਫ਼ਿਲਮ 'ਮਰ ਗਏ ਓਏ ਲੋਕੋ' ਦਾ ਟ੍ਰੇਲਰ 13 ਅਗਸਤ ਨੂੰ ਹੋਵੇਗਾ ਰਿਲੀਜ਼

By  Rajan Sharma August 9th 2018 06:33 AM -- Updated: August 9th 2018 07:04 AM

ਪੰਜਾਬੀ ਫ਼ਿਲਮ 'ਮਰ ਗਏ ਓਏ ਲੋਕੋ' mar gaye oye loko ਜਲਦ ਹੀ ਸੱਭ ਦੇ ਦਰਮਿਆਨ ਆਉਣ ਵਾਲੀ ਵਾਲੀ ਹੈ| ਫ਼ਿਲਮ ਦੀ ਸਟਾਰਕਾਸਟ ਵਲੋਂ ਫ਼ਿਲਮ ਦੀ ਪ੍ਰੋਮੋਸ਼ਨ ਬੜੇ ਜੋਰਾਂ ਸ਼ੋਰਾਂ ਤੇ ਕੀਤੀ ਜਾ ਰਹੀ ਹੈ ਅਤੇ ਸਾਰੇ ਹੀ ਇਸ ਫ਼ਿਲਮ ਨੂੰ ਲੈਕੇ ਬੜੇ ਹੀ ਉਤਸਾਹਿਤ ਹਨ| ਫ਼ਿਲਮ ਦੇ ਕਈ ਪੋਸਟਰ,ਟੀਜ਼ਰ,ਟਾਈਟਲ ਟਰੈਕ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ ਅਤੇ ਪੂਰਿਆਂ ਧਮਾਲਾਂ ਪਾ ਰਹੇ ਹਨ|

Mar Gaye Oye Loko

ਹਾਲ ਹੀ ਵਿੱਚ ਗਿੱਪੀ ਗਰੇਵਾਲ gippy grewal ਵਲੋਂ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕੀਤੀ ਗਈ ਹੈ ਜਿਸ ਵਿੱਚ ਉਹ ਫ਼ਿਲਮ ਦੇ ਟ੍ਰੇਲਰ ਦੇ ਰਿਲੀਜ਼ ਹੋਣ ਬਾਰੇ ਦੱਸ ਰਹੇ ਹਨ| ਦੱਸ ਦੇਈਏ ਕਿ ਟ੍ਰੇਲਰ ਨੂੰ ਰਿਲੀਜ਼ ਹੋਣ ਵਿੱਚ 5 ਦਿਨ ਰਹਿ ਗਏ ਹਨ| 13 ਅਗਸਤ ਨੂੰ ਟ੍ਰੇਲਰ ਸੱਭ ਦੇ ਸਾਹਮਣੇ ਪੇਸ਼ ਹੋ ਜਾਵੇਗਾ| ਉਮੀਦ ਹੈ ਸੱਭ ਦੁਆਰਾ ਇਸਨੂੰ ਉਹਨਾਂ ਹੀ ਪਿਆਰ ਮਿਲੇਗਾ ਜਿੰਨਾ ਪਿਆਰ ਪਹਿਲਾਂ ਮਿਲਦਾ ਰਿਹਾ ਹੈ|

https://www.instagram.com/p/BmOGtoujdl4/

ਜੇਕਰ ਆਪਾਂ ਇਸ ਫ਼ਿਲਮ mar gaye oye loko ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਵਧੀਆ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬੀ ਫ਼ਿਲਮ punjabi song ਇੰਡਸਟਰੀ ਦੇ ਮਸ਼ਹੂਰ ਐਕਟਰ ਗਿੱਪੀ ਗਰੇਵਾਲ gippy grewal, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਸਪਨਾ ਪੱਬੀ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਗਿਪੀ ਗਰੇਵਾਲ ਨੇ ਖੁਧ ਹੀ ਲਿਖਿਆ ਅਤੇ ਪ੍ਰੋਡਿਊਸ ਕੀਤਾ ਹੈ | ਇਹ ਫ਼ਿਲਮ 31 ਅਗਸਤ ਨੂੰ ਸਿਨੇਮਾਂ ਘਰਾਂ ਵਿੱਚ ਆ ਰਹੀ ਹੈ।

https://www.instagram.com/p/BmNG-aKD0tM/?taken-by=gippygrewal

 

Related Post