ਨੇੜੇ ਨੇੜੇ ਗੀਤ ਨਾਲ ਪੰਜਾਬੀ ਮਿਉਜ਼ਿਕ ਇੰਡਸਟਰੀ ਚ ਡੇਬਉ ਕਰਨ ਜਾ ਰਹੀ ਹੈ ਚੰਨ ਕੌਰ

By  Gulshan Kumar March 22nd 2018 11:40 AM

ਦੋਸਤੋ, ਤੁਸੀਂ ਅਕਸਰ ਪੜਦੇ, ਸੁਣਦੇ ਤੇ ਦੇਖਦੇ ਹੋਵੋਂਗੇ ਕਿ ਪੰਜਾਬੀ ਮਿਉਜ਼ਿਕ ਇੰਡਸਟਰੀ ਨੂੰ ਪੀਟੀਸੀ ਪੰਜਾਬੀ ਨੇ ਬਹੁਤ ਸਾਰੇ ਸਟਾਰ ਸਿੰਗਰਸ ਦਿੱਤੇ ਨੇ। ਜਿਹਨਾਂ ਨੇ ਆਪਣੇ ਨਾਲ ਨਾਲ ਪੰਜਾਬ, ਪੰਜਾਬੀ, ਤੇ ਪੰਜਾਬੀਅਤ ਦਾ ਅੰਤਰਰਾਸ਼ਟਰੀ ਪੱਧਰ ਤੇ ਹਮੇਸ਼ਾ ਮਾਣ ਵਧਾਇਆ ਹੈ। ਉਸ ਸਟਾਰ ਸਿੰਗਰਸ ਦੀ ਲਿਸਟ ਵਿਚ ਇਕ ਹੋਰ ਨਾਮ ਜੁੜਨ ਜਾ ਰਿਹਾ ਹੈ। ਤੇ ਉਹ ਨਾਮ ਹੈ ਜੀ ਚੰਨ ਕੌਰ ਦਾ। ਚੰਨ ਕੌਰ ਉਰਫ਼ ਚਰਨਜੀਤ ਕੌਰ ਜਿਹੜੀ ਹਿੱਸਾ ਬਣੀ ਸੀ ਵੋਇਸ ਔਫ਼ ਪੰਜਾਬ ਸੀਜ਼ਨ 7 ਦੀ। ਸੁਰੀਲੀ ਚੰਨ ਕੌਰ ਨੇ ਵੋਇਸ ਔਫ਼ ਪੰਜਾਬ ਸੀਜ਼ਨ 7 ਦੇ ਸੀਟੀ ਔਡੀਸ਼ਨਸ ਤੇ ਮੈਗਾ ਔਡੀਸ਼ਨਸ ਦੌਰਾਨ ਆਪਣੀ ਗਾਇਕੀ ਦਾ ਐਸਾ ਜਲਵਾ ਦਿਖਾਇਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਟਫ਼ ਕੰਪੀਟਿਸ਼ਨ ਹੋਣ ਦੇ ਬਾਦ ਸਟੂਡੀਉ ਰਾਉਂਡਸ ਲਈ ਜਜਿਸ ਵੱਲੋਂ ਐਕਸਟਰਾ ਵਿਚ ਚੁਣ ਲਿਆ ਗਿਆ।

ਉਹ ਬੇਸ਼ਕ ਇਸ ਸੀਜ਼ਨ ਦੌਰਾਨ ਬਹੁਤ ਅੱਗੇ ਤੱਕ ਨਹੀ ਜਾ ਸਕੀ, ਪਰ ਲੱਖਾਂ ਲੋਕ ਉਹਨਾਂ ਦੀ ਆਪਣੀ ਆਵਾਜ਼ ਦੇ ਦੀਵਾਨੇ ਬਣ ਗਏ।ਧਾਰਮਿਕ ਗੀਤਾਂ ਦੇ ਬਾਦ ਚੰਨ ਆਪਣਾ ਪਹਿਲਾ ਕਮਰਸ਼ੀਅਲ ਸੋਂਗ ਲੈਕੇ ਆ ਰਹੀ ਹੈ। ਜਿਸ ਦਾ ਟਾਈਟਲ ਹੈ ਨੇੜੇ ਨੇੜੇ। ਇਹ ਗੀਤ ਬਹੁਤ ਜਲਦੀ ਤੁਹਾਨੂੰ ਤੁਹਾਡੇ ਟੀ.ਵੀ. ਸਕਰੀਨਸ ਤੇ ਦੇਖਣ ਨੂੰ ਮਿਲੇਗਾ। ਫ਼ਿਲਹਾਲ ਉਹਨਾਂ ਦੇ ਗੀਤ ਦਾ ਪੋਸਟਰ ਲੌਂਚ ਹੋ ਚੁੱਕਾ ਹੈ, ਜਿਹੜਾ ਬਹੁਤ ਹੀ ਸਿੰਪਲ ਤੇ ਸ਼ਾਨਦਾਰ ਹੈ।

Edited By: Gourav Kochhar

Related Post