ਜਾਣੋ ਕਦੋਂ ਸਾਂਝਾ ਕਰਨਗੇ ਦਿਲਪ੍ਰੀਤ ਢਿੱਲੋਂ ਆਪਣੇ ਪਰੀ ਵੈਡਿੰਗ ਦੀ ਵੀਡੀਓ

By  Gourav Kochhar January 11th 2018 11:39 AM

ਦਿਲਪ੍ਰੀਤ ਢਿੱਲੋਂ ਦੇ ਫੈਨਸ ਲਈ ਹੈ ਇਕ ਖੁਸ਼ਖਬਰੀ, ਉਹ ਇਹ ਕਿ ਦਿਲਪ੍ਰੀਤ ਢਿੱਲੋਂ ਜਲਦ ਹੀ ਦਿਖਾਉਣਗੇ ਆਪਣੇ ਪਰੀ-ਵੈਡਿੰਗ ਦੀ ਵੀਡੀਓ | ਇਹ ਕੋਈ ਗ਼ਲਤ ਗੱਲ ਨਹੀਂ ਹੈ ਤੇ ਨਾ ਹੀ ਸਮਝੋ ਇਹ ਬਿਲਕੁਲ ਸੱਚ ਹੈ, ਪਰੀ-ਵੈਡਿੰਗ Pre Wedding ਦਿਲਪ੍ਰੀਤ ਢਿੱਲੋਂ ਦੇ ਆਉਣ ਵਾਲੇ ਗੀਤ ਦਾ ਨਾਮ ਹੈ |

ਦਿਲਪ੍ਰੀਤ ਢਿੱਲੋਂ ਦੇ ਫੈਨਸ ਬਹੁਤ ਚਿਰਾਂ ਤੋਂ ਉਨ੍ਹਾਂ ਦੇ ਗੀਤ ਦਾ ਇੰਤਜ਼ਾਰ ਕਰ ਰਹੇ ਸਨ | ਪਰ ਹੁਣ ਉਹ ਇੰਤਜ਼ਾਰ ਹੋ ਗਿਆ ਹੈ ਖ਼ਤਮ, ਕਿਉਂਕਿ ਗੀਤ ਤਿਆਰ ਹੈ ਰਿਲੀਜ਼ ਹੋਣ ਦੇ ਲਈ | ਹਾਲ ਹੀ 'ਚ ਦਿਲਪ੍ਰੀਤ ਢਿੱਲੋਂ Dilpreet Dhillon ਨੇ ਆਪਣੇ ਗੀਤ ਦਾ ਪੋਸਟਰ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਸਾਂਝਾ ਕਿੱਤਾ ਹੈ ਜਿਸਤੋਂ ਪਤਾ ਲਗਦਾ ਹੈ ਕਿ ਇਹ ਗੀਤ 14 ਜਨਵਰੀ ਨੂੰ ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਵੇਗਾ | ਗੀਤ ਦੇ ਬੋਲ ਲਿਖੇ ਹਨ ਜੱਗੀ ਸੰਘੇੜਾ ਨੇ ਅਤੇ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ | ਚਲੋ ਫਿਰ ਕਰਦੇ ਹਾਂ ਇੰਤਜ਼ਾਰ ਉਨ੍ਹਾਂ ਦੇ ਆਉਣ ਵਾਲੇ ਇਸ ਗੀਤ ਦਾ:

Related Post