ਗੁਰੂ ਰੰਧਾਵਾ ਦੇ ਆਉਣ ਵਾਲੇ ਗੀਤ ਦਾ ਫਰਸਟ ਲੁਕ ਹੋਇਆ ਜਾਰੀ, ਦਿੱਖ ਰਿਹਾ ਹੈ ਗੁਰੂ ਦਾ ਡੇਸ਼ਿੰਗ ਅੰਦਾਜ਼ !
ਗੁਰੂ ਰੰਧਾਵਾ Guru Randhawa ਦੇ ਫੈਨਸ ਲਈ ਇਕ ਹੋਰ ਬਹੁਤ ਵੱਡੀ ਖੁਸ਼ਖਬਰੀ ਹੈ, ਤੇ ਉਹ ਖੁਸ਼ਖਬਰੀ ਇਹ ਹੈ ਕਿ ਜਲਦ ਹੀ ਤੁਹਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਇਕ ਹੋਰ ਗੀਤ ਸੁਨਣ ਦੇ ਲਈ ਮਿਲੇਗਾ | ਫਿਲਹਾਲ ਉਹ ਆਪਣੇ ਇਸ ਗੀਤ ਦੀ ਵੀਡੀਓ ਸ਼ੂਟ 'ਚ ਵਿਅਸਤ ਨੇ ਤੇ ਗੀਤ ਦੇ ਸੈੱਟ ਤੋਂ ਹੀ ਉਨ੍ਹਾਂ ਨੇ ਆਪਣੀ ਇਕ ਤਸਵੀਰ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕਿੱਤੀ ਹੈ ਪਰ ਤੁਸੀਂ ਹੁਣ ਸੋਚ ਰਹੇ ਹੋਵੋਂਗੇ ਕਿ ਸਾਨੂੰ ਕਿਵੇਂ ਪਤਾ ਕਿ ਇਹ ਗੀਤ ਉਨ੍ਹਾਂ ਦੇ ਨਵੇਂ ਗੀਤ ਦੀ ਵੀਡੀਓ ਸ਼ੂਟ ਦੇ ਦੌਰਾਨ ਹੀ ਕਲਿਕ ਕਿੱਤੀ ਗਈ ਹੈ, ਤੇ ਜਨਾਬ ਇਸਦਾ ਜਵਾਬ ਜੀ ਉਨ੍ਹਾਂ ਦੀ ਇਸੀ ਪੋਸਟ ਦੇ ਕੈਪਸ਼ਨ ਦੇ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ!
“onto The Next.....First Look of Upcoming Song...Poster Releasing soon”...! ਇਸਲਈ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਸ ਤਸਵੀਰ ਨੂੰ ਅਸੀਂ ਉਨ੍ਹਾਂ ਦੇ ਆਉਣ ਵਾਲੇ ਗੀਤ ਦਾ ਫਰਸਟ ਲੁਕ ਵੀ ਮਨ ਸਕਦੇ ਹਾਂ | ਇਸਲਈ ਬਾਕੀ ਸੋਂਗ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਤਾਂ ਹੈ ਨਹੀਂ ਪਰ ਜਿਵੇਂ ਹੀ ਸਾਨੂੰ ਇਸ ਸੋਂਗ ਦੇ ਬਾਰੇ ਕੁਝ ਪਤਾ ਚਲੇਗਾ ਅਸੀਂ ਤੁਹਾਡੇ ਤੱਕ ਉਹ ਖ਼ਬਰ ਜਰੂਰ ਪਹੁੰਚਾਵਾਂਗੇ !

Edited By: Gourav Kochhar