ਵੋਇਸ ਆਫ਼ ਪੰਜਾਬ ਦੀ ਵਿੰਨਰ ਜੈਸਮੀਨ ਧੀਮਾਨ ਦਾ ਗੀਤ ਸੇਂਟੀਮੈਂਟਲ ਜਲਦ ਹੋਏਗਾ ਰਿਲੀਜ਼

By  Gopal Jha March 1st 2018 10:39 AM

ਵੋਇਸ ਓਫ਼ ਪੰਜਾਬ ਤੋਂ ਆਪਣੀ ਗਾਇਕੀ ਨੂੰ ਨਿਖਾਰਨ ਤੋਂ ਬਾਅਦ ਜੈਸਮੀਨ ਧੀਮਾਨ ਨੇ ਆਖਿਰਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਆਪਣੀ ਸਿੰਗਿੰਗ ਕਰਿਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ | ਜੈਸਮੀਨ ਧੀਮਾਨ ਨੇ ਆਪਣੀ ਕਮਾਲ ਦੀ ਗਾਇਕੀ ਨਾਲ ਵੋਇਸ ਓਫ਼ ਪੰਜਾਬ ਤੋਂ ਹੀ ਸਾਰੀਆਂ ਦੇ ਦਿਲਾਂ ਦੇ ਵਿਚ ਇਕ ਖਾਸ ਥਾਂ ਬਣਾ ਲਈ ਸੀ, ਉਨ੍ਹਾਂ ਨੇ ਜਦੋ ਵੀ ਕੋਈ ਗੀਤ ਗਾਇਆ ਗੱਡ ਕੇ ਗਾਇਆ ਤੇ ਸਾਰੀਆਂ ਨੂੰ ਆਪਣਾ ਮੁਰੀਦ ਬਣਾਇਆ |

ਹੁਣ ਜਦ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਆਪਣਾ ਪਹਿਲਾ ਗੀਤ ਲੈ ਕੇ ਆ ਰਹੇ ਨੇ, ਇਸ ਗੀਤ ਨੂੰ ਲੈ ਕੇ ਉਹ ਬਹੁਤ ਹੀ ਇਮੋਸ਼ਨਲ ਹੋਏ ਪਏ ਨੇ, ਗੀਤ ਦਾ ਨਾਮ ਹੈ "ਸੇਂਟੀਮੈਂਟਲ" (Sentimental ) | ਗੀਤ ਦਾ ਪੋਸਟਰ ਰਿਲੀਜ਼ ਹੋ ਚੁਕਿਆ ਹੈ ਤੇ ਪੋਸਟਰ ਤੋਂ ਹੀ ਇਸ ਗੀਤ ਦੀ ਖੂਬਸੂਰਤੀ ਤੇ ਸਾਦੇਪਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਇਸ ਗੀਤ ਦੇ ਬਾਰੇ ਉਨ੍ਹਾਂ ਨੇ ਆਪਣੀ ਫੇਸਬੁੱਕ ਤੇ ਸਾਰੀਆਂ ਨਾਲ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ "ਅਸੀਂ ਬਹੁਤ ਹੀ ਮੇਹਨਤ ਦੇ ਨਾਲ ਸੋਂਗ ਤਿਆਰ ਕਿੱਤਾ ਹੈ, ਦੇਰ ਤਾਂ ਬਹੁਤ ਲੱਗ ਗਈ ਪਰ ਮੇਹਨਤ ਤੁਹਾਡੇ ਅਗੇ ਥੋੜੇ ਦਿਨਾਂ ਤਕ ਲੈ ਕੇ ਆਵਾਂਗੇ , ਤੇ ਤੁਹਾਨੂੰ ਬੋਹਤ ਪਸੰਦ ਆਏਗੀ "...ਲਓ ਜੀ ਹੁਣ ਇਹ ਤਾਂ ਗਾਣਾ ਰਿਲੀਜ਼ ਹੋਣ ਤੇ ਹੀ ਪਤਾ ਚਲੇਗਾ ਕੀ ਮਿਹਨਤ ਕਿੰਨੀ ਕੁ ਰੰਗ ਲਿਆਂਦੀ ਹੈ |

Edited By: Gourav Kochhar

Related Post