“ਜੋੜੀ ਤੇਰੀ ਮੇਰੀ” ਹੋਵੇਗਾ ਜੱਸੀ ਗਿੱਲ ਦਾ ਅਗਲਾ ਗੀਤ, ਪੋਸਟਰ ਹੋਇਆ ਰਿਲੀਜ਼

By  Gulshan Kumar April 3rd 2018 10:33 AM

ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਸਟਾਰ ਸਿੰਗਰ ਤੇ ਸਾਰਿਆਂ ਦੇ ਫ਼ੇਬਰੇਟ ਗਾਇਕ ਤੇ ਨਾਇਕ ਜੱਸੀ ਗਿੱਲ ਦਾ ਨਵਾਂ ਗਾਣਾ ਆ ਰਿਹਾ ਹੈ। ਜਿਸਦੀ ਪਹਿਲੀ ਝਲਕ ਰੀਲੀਜ਼ ਹੋ ਚੁੱਕੀ ਹੈ। ਤੇ ਉਹ ਹੈ ਜੀ ਉਹਨਾਂ ਦੇ ਬੜੀ ਜਲਦੀ ਆਉਣ ਵਾਲੇ ਗੀਤ “ਜੋੜੀ ਤੇਰੀ ਮੇਰੀ” ਦੀ। ਜਿਸ ਦਾ ਪੋਸਟਰ ਰੀਲੀਜ਼ ਹੋ ਗਿਆ ਹੈ। ਪੋਸਟਰ ਬਹੁਤ ਹੀ ਸਿੰਪਲ ਤੇ ਸ਼ਾਨਦਾਰ ਹੈ।ਇਸ ਗੀਤ ਦੇ ਬੋਲ ਲ਼ਿਖੇ ਨੇ ਬਾਠਾਂ ਵਾਲੇ ਬਾਠ ਨਰਿੰਦਰ ਬਾਠ ਨੇ, ਜਿਸ ਦੇ ਲੈਂਸਰ ਗਾਣੇ ਨਾਲ ਜੱਸੀ ਗਿੱਲ ਸੁਰਖੀਆਂ ਚ ਆਇਆ ਸੀ।

ਇਸ ਗੀਤ ਨੂੰ ਮਿਉਜ਼ਿਕ ਦਿੱਤਾ ਹੈ ਸਟਾਰ ਮਿਉਜ਼ਿਕ ਡਾਈਰੇਕਟਰਸ ਦੀ ਜੋੜੀ ਯਾਨਿ ਦੇਸੀ ਕਰੀਉ ਨੇ। ਤੇ ਇਸ ਗਾਣੇ ਦੀ ਵੀਡਿਉ ਬਣਾਈ ਹੈ ਟਰੂ ਮੇਕਰਸ ਨੇ। ਇਹ ਗਾਣਾ 10 ਅਪਰੈਲ ਨੂੰ ਸਾਰਿਆਂ ਦੀ ਨਜ਼ਰ ਹੋਏਗਾ।

ਜੱਸੀ ਗਿੱਲ ਦੇ ਨਾਲ ਨਾਲ ਹਰ ਇਕ ਸਟਾਰ ਸਿੰਗਰ ਨੇ ਆਪਣੇ ਫ਼ੇਸਬੁੱਕ ਪੇਜ਼ ਤੇ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਆਪਣੇ ਆਪਣੇ ਫ਼ੈਨਸ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਇਸ ਪੋਸਟਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ, ਤੇ ਪਿਆਰ ਦੇਣ।

ਵੈਸੇ ਜੇ ਗੱਲ ਕੀਤੀ ਜਾਵੇ ਜੱਸੀ ਗਿੱਲ ਦੇ ਪਿਛਲੇ ਗਾਣੇ ਦਿਲ ਤੋਂ ਬਲੈਕ ਦੇ ਰਿਸਪੋਂਸ ਦੀ ਤਾਂ ਉਸ ਨੂੰ ਫ਼ੈਨਸ ਦਾ ਖੂਬ ਪਿਆਰ ਮਿਲਿਆ। ਜਿਸ ਦੇ 20 ਮਿਲੀਅਨ ਤੋਂ ਵੀ ਵੱਧ ਯੂ ਵਿਉਬ ਵਿਉਜ਼ ਹੋ ਚੁਕੇ ਨੇ।

Edited By: Gourav Kochhar

Related Post