ਬਾਲੀਵੁੱਡ ਚ ਬਿਗ ਬੀ ਤੇ ਸਾਡੇ ਪਾਲੀਵੁੱਡ ਚ ਕੌਰ ਬੀ - ਦੋਵੇਂ ਹੀ ਮਚਾ ਰਹੇ ਹਨ ਧੁੱਮਾਂ

By  Gourav Kochhar February 26th 2018 12:41 PM

ਅਮਿਤਾਭ ਬੱਚਨ ਭਲੇ ਹੀ 75 ਸਾਲ ਦੇ ਹੋ ਸਕਦੇ ਹਨ ਪਰ ਯਕੀਨੀ ਤੌਰ 'ਤੇ ਉਹ ਜਾਣਦੇ ਹਨ ਕਿ ਆਪਣੇ ਸਰੋਤਿਆਂ ਦਾ ਮਨੋਰੰਜਨ ਕਿਵੇਂ ਕਰਨਾ ਹੈ | ਇਸ ਕਰਕੇ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ਦਾ 'ਐਵਰਗਰੀਨ' ਅਭਿਨੇਤਾ ਕਿਹਾ ਜਾਂਦਾ ਹੈ |

ਉਨ੍ਹਾਂ ਦੀ ਦੀ ਆਗਾਮੀ ਫ਼ਿਲਮ, "102 ਨਾਟ ਆਉਟ" ਰਿਲੀਜ਼ ਲਈ ਤਿਆਰ ਹੈ | ਫਿਲਮ ਚ ਉਨ੍ਹਾਂ ਦੇ ਨਾਲ ਬਾਲੀਵੁੱਡ ਦੇ ਅਨੁਭਵੀ ਕਲਾਕਾਰ, ਰਿਸ਼ੀ ਕਪੂਰ ਵੀ ਮੁਖ ਕਿਰਦਾਰ ਨਿਭਉਣਗੇ | ਹਾਲ ਹੀ ਚ ਬੱਚਨ ਸਾਹਬ ਨੇ ਆਪਣੇ ਇੰਸਟਾ ਅਕਾਊਂਟ ਤੇ ਇਕ ਪੋਸਟ ਸਾਂਝਾ ਕੀਤੀ, ਜਿਸ 'ਚ ਉਹ ਅੱਪਣੀ ਆਉਣ ਵਾਲੀ ਫਿਲਮ "102 ਨਾਟ ਆਉਟ" ਦੇ ਗੀਤ ਲਈ ਰੈਪ ਕਰ ਰਹੇ ਹਨ |

ਸਾਨੂੰ ਯਕੀਨ ਹੈ ਕਿ ਅਮਿਤਾਭ ਜੀ ਨੂੰ ਰੈਪ ਕਰਦੇ ਤੇ ਨੱਚਦੇ ਦੇਖ , ਤੁਹਾਡਾ ਖੂਬ ਮਨੋਰੰਜਨ ਹੋਏਗਾ | "102 ਨਾ ਆਉਟ" 4 ਮਈ, 2018 ਨੂੰ ਰਿਲੀਜ਼ ਹੋਣ ਲਈ ਤਿਆਰ ਹੈ |

ਜੇ ਹੁਣ ਗੱਲ ਕਰੀਏ ਪੋਲੀਵੁਡ ਦੀ, ਤਾਂ ਸੱਭ ਦੀ ਚਹੇਤੀ ਕੌਰ ਬੀ ਸਾਲ 2018 ਲਈ ਆਪਣੇ ਪਹਿਲੇ ਗੀਤ ਨਾਲ ਤਿਆਰ ਹੈ | ਉਨ੍ਹਾਂ ਦੇ ਗੀਤ ਦਾ ਨਾਮ ਹੈ "ਬੋਲੀਆਂ" ਜਿਸ ਨੂੰ ਸਪੀਡ ਰਿਕਾਰਡ ਦੇ ਬੈਨਰ ਥੱਲੇ ਰਿਲੀਜ਼ ਕੀਤਾ ਜਾਏਗਾ | ਗੀਤ ਨੂੰ ਮਿਊਜ਼ਿਕ ਫੈਕਟਰੀ ਦੁਆਰਾ ਰਚਿਆ ਗਿਆ ਹੈ ਅਤੇ ਇਸਦੇ ਬੋਲ ਬੱਬੂ ਸੋਢੀ ਅਤੇ ਗੁਰਜੀਤ ਖੰਗ ਦੁਆਰਾ ਲਿਖੇ ਗਏ ਹਨ | ਗੀਤ ਦੀ ਵੀਡੀਓ ਪੁਰਾਣੀ ਆਰਟਸ ਨੇ ਬਣਾਇਆ ਹੈ ਅਤੇ ਇਸ ਦਾ ਡਾਇਰੈਕਸ਼ਨ ਅਮੇ ਸਿੰਘ ਤੇ ਹੈਪ੍ਪੀ ਸਿੰਘ ਦੁਆਰਾ ਕੀਤਾ ਗਿਆ ਹੈ |

ਕੌਰ ਬੀ Kaur B ਆਪਣੇ ਮਜ਼ਬੂਤ ​​ਵੋਕਲ ਲਈ ਜਾਣੀ ਜਾਂਦੀ ਹੈ, ਅਤੇ ਕਈ ਸਾਰੇ ਲੋਕ ਉਨ੍ਹਾਂ ਦੇ ਅਗਲੇ ਗੀਤ ਦੇ ਰਿਲੀਜ਼ ਦੀ ਉਡੀਕ ਕਰ ਰਹੇ ਹਨ | ਕੌਰ ਬੀ ਨੇ ਆਪਣੇ ਇੰਸਟਾ ਅਕਾਊਂਟ ਤੇ ਗਾਣੇ ਦਾ ਪੋਸਟਰ ਸਾਂਝਾ ਕੀਤਾ | ਅਗਲੀ ਦਿਲਚਸਪ ਖ਼ਬਰ ਇਹ ਹੈ ਕਿ ਗਾਣੇ ਦਾ ਟੀਜ਼ਰ ਵੀ ਜਾਰੀ ਹੋ ਚੁਕਿਆ ਹੈ | ਇਹ ਗਾਣਾ 1 ਮਾਰਚ, 2018 ਨੂੰ ਜਾਰੀ ਹੋਣ ਲਈ ਤਿਆਰ ਹੈ | ਫਿਲਹਾਲ, ਇਸ ਗੀਤ ਦਾ ਟੀਜ਼ਰ ਦੇਖਣ ਲਈ ਇੱਥੇ ਕਲਿੱਕ ਕਰੋ :

ਇਹ ਇਕ ਨੱਚਣ-ਟप्पਣ ਵਾਲਾ ਗਾਨਾ ਹੈ | ਤੇ ਫਿਰ ਭੰਗੜਾ ਅਤੇ ਗਿੱਧੇ ਨਾਲ ਡਾਂਸ ਫਲੋਰ ਤੇ "ਬੋਲੀਆਂ" ਪਾਉਣ ਲਈ ਤਿਆਰ ਰਹੋ | ਇਹ ਗੀਤ ਯਕੀਨੀ ਤੌਰ ਤੇ ਹਰ ਵਿਆਹ ਦੀ ਪਾਰਟੀ ਦੀ ਸ਼ਾਨ ਬਣੇਗਾ |

Related Post