ਬਹੁਤ ਜਲਦੀ ਦੇਖਣ ਨੂੰ ਮਿਲੇਗਾ ਮਿਸ ਪੂਜਾ ਦੇ ਨਵੇਂ ਗੀਤ ਦਾ ਜਲਵਾ

By  Gulshan Kumar March 17th 2018 09:41 AM

ਆਪਣੀ ਆਵਾਜ਼ ਤੇ ਆਪਣੇ ਅੰਦਾਜ਼ ਲਈ ਮਸ਼ਹੂਰ ਪੰਜਾਬੀ ਗਾਇਕਾ ਤੇ ਨਾਇਕਾ ਆਪਣਾ ਮਿਸ ਪੂਜਾ ਆਪਣਾ ਨਵਾਂ ਗੀਤ ਲੈ ਕੇ ਆ ਰਹੀ ਹੈ। ਉਹਨਾਂ ਨੇ ਆਪਣੇ ਫ਼ੇਸਬੁਕ ਪੇਜ਼ ਤੇ ਕਿਹਾ ਕਿ ਨਵੇਂ ਗੀਤ ਦਾ ਸ਼ੂਟ ਹੋ ਚੁਕਿਆ ਹੈ। ਉਸ ਨੂੰ ਲੈ ਕੇ ਮੈਂ ਬਹੁਤ ਐਕਸਾਈਟਡ ਹਾਂ। ਗਾਣਾ ਬਹੁਤ ਜਲਦੀ ਸਾਰਿਆਂ ਦੇ ਸਾਹਮਣੇ ਹੋਏਗਾ। ਉਹਨਾਂ ਦੇ ਤਿੰਨ ਮਹੀਨੇ ਪਹਿਲਾਂ ਆਏ ਗੀਤ ਜੀਜੂ ਨੂੰ ਸਾਰਿਆਂ ਨੇ ਬਹੱੁਤ ਪਸੰਦ ਕੀਤਾ ਸੀ। ਜਿਸ ਦੇ ਯੂ-ਵਿਉਬ ਵਿਉਜ਼ 23 ਮਿਲੀਅਨਸ ਤੋਂ ਵੀ ਜ਼ਿਆਦਾ ਕਰੋਸ ਕਰ ਚੁੱਕੇ ਨੇ। ਜਿਸ ਵਿੱਚ ਉਹਨਾਂ ਦੀ ਤੇ ਹਰੀਸ਼ ਵਰਮਾਂ ਦੀ ਜੋੜੀ ਨੂੰ ਬਹੁੱਤ ਪਸੰਦ ਕੀਤਾ ਗਿਆ ਸੀ।

ਹਾਲ ਹੀ ਦਿਨਾਂ ਵਿਚ ਮਿਸ ਪੂਜਾ ਪੰਜਾਬ ਦੇ ਸਭ ਤੋਂ ਵੱਡੇ ਰਿਅਲਟੀ ਸ਼ੋ ਵੋਇਸ ਔਫ਼ ਪੰਜਾਬ ਸ਼ੀਜ਼ਨ 8 ਤੋਂ ਫ੍ਰੀ ਹੋਏ ਨੇ। ਮਿਸ ਪੂਜਾ ਨੂੰ ਇਸ ਸ਼ੌ ਵਿਚ ਐਸ ਅ ਜਜ ਔਡੀਐਂਸ ਵੱਲੋਂ ਫੁੱਲ ਅੋਨ ਸੁਪੋਰਟ ਮਿਲੀ। ਇਸੇ ਸ਼ੋ ਵਿੱਚ ਬਿਜ਼ੀ ਹੋਣ ਕਰਕੇ ਤਿੰਨ ਮਹੀਨੇ ਦਾ ਸਮਾਂ ਲੱਗ ਗਿਆ ਉਹਨਾਂ ਨੂੰ ਨਵਾਂ ਗੀਤ ਲੈ ਕੇ ਆਉਣ ਵਿਚ। ਵੈਸੇ ਜਿੰਨਾਂ ਦੁਨੀਆਂ ਦੇ ਹਰ ਕੋਨੇ ਚ ਰਹਿੰਦੇ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ, ਉਸ ਤੋਂ ਤਾਂ ਇਹੀ ਸਿੱਧ ਹੁੰਦਾ ਹੈ ਕਿ ਉਹ ਕੁਛ ਵੀ ਲੈ ਕੇ ਆਉਣ, ਮਾਰਕਿੜ ਚ ਆਉਂਦਿਆਂ ਹੀ ਹਿੱਟ ਹੋ ਜਾਏਗਾ।

Edited By: Gourav Kochhar

Related Post