ਭੰਗੜਾ ਕਿੰਗ ਨਿਰਮਲ ਸਿੱਧੂ ਜ਼ਲਦ ਲੈ ਕੇ ਆਉਣਗੇ ਜ਼ਿਮ ਦੇ ਸ਼ੌਕੀਨਾਂ ਲਈ ਹੈਵੀ ਵੇਟ ਜ਼ਿਮ

By  Gopal Jha March 13th 2018 06:35 AM -- Updated: March 13th 2018 06:41 AM

Upcoming Song Of Nirmal Sidhu - Heavy Weight Gym: ਭੰਗੜਾ ਕਿੰਗ ਨਿਰਮਲ ਸਿੱਧੂ ਜਦੋ ਵੀ ਕੋਈ ਗੀਤ ਲੈ ਕੇ ਆਉਂਦੇ ਨੇ ਅੱਤ ਹੀ ਕਰਵਾਉਂਦੇ ਨੇ ਤੇ ਹੁਣ ਜ਼ਲਦ ਹੀ ਉਹ ਅੱਜ ਕਲ ਦੇ ਜ਼ਿਮ ਦੇ ਸ਼ੋਕੀਨ ਗੱਬਰੂਆਂ ਲਈ ਕੁਝ ਘੈਂਟ ਤਿਆਰ ਕਰ ਰਹੇ ਨੇ ਤੇ ਜੋ ਤਿਆਰ ਹੋਂ ਰਿਹਾ ਹੈ ਉਸਦਾ ਨਾਮ ਹੈ "ਹੈਵੀ ਵੇਟ ਜ਼ਿਮ" | ਨਾਮ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਲਿਆ ਹੋਣਾ ਕਿ ਜਿਹੜੇ ਗਬਰੂ ਸਬ ਕੁਝ ਭੁੱਲ ਜਾਂਦੇ ਨੇ ਪਰ ਜ਼ਿਮ ਜਾਣਾ ਨਹੀਂ ਭੁਲਦੇ , ਇਹ ਗੀਤ ਖਾਸ ਕਰਕੇ ਉਹਨਾਂ ਵਾਸਤੇ ਹੀ ਬਣਾਇਆ ਗਿਆ ਹੈ |

ਗੀਤ ਦੇ ਬਾਰੇ ਜੇ ਤੁਹਾਨੂੰ ਦਸੀਏ ਤੇ ਇਸਨੂੰ ਲਿਖਿਆ ਹੈ "ਕਿੰਗ ਗਰੇਵਾਲ" ਨੇ ਤੇ ਮਿਊਜ਼ਿਕ ਦਿੱਤਾ ਹੈ "ਆਰ ਬੀ ਖੈਰਾ" | ਬਾਕੀ ਗੀਤ ਦੇ ਬਾਰੇ ਹਾਲੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ, ਜਿੰਨ੍ਹੀ ਵੀ ਜਾਣਕਾਰੀ ਮਿਲੀ ਅਸੀਂ ਤੁਹਾਡੇ ਤਕ ਪਹੁੰਚਾ ਦਿੱਤੀ ਹੈ |

Edited By: Gourav Kochhar

Related Post