ਉਰਵਸ਼ੀ ਰੌਤੇਲਾ ਅਤੇ ਗੌਤਮ ਗੁਲਾਟੀ ਨੇ ਕਰਵਾ ਲਿਆ ਹੈ ਵਿਆਹ ! ਵਾਇਰਲ ਤਸਵੀਰ ਨੇ ਪ੍ਰਸ਼ੰਸਕਾਂ ਦਾ ਵਧਾਇਆ ਉਤਸ਼ਾਹ

By  Shaminder July 3rd 2020 05:15 PM

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਗੌਤਮ ਗੁਲਾਟੀ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਜਿਸ ਨੂੰ ਲੈ ਕੇ ਦੋਨਾਂ ਦੇ ਪ੍ਰਸ਼ੰਸਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ । ਊਰਵਸ਼ੀ ਰੌਤੇਲਾ ਦੇ ਫੈਨਸ ਨੰ ਲੱਗ ਰਿਹਾ ਹੈ ਕਿ ਸ਼ਾਇਦ ਦੋਨਾਂ ਨੇ ਵਿਆਹ ਕਰਵਾ ਲਿਆ ਹੈ । ਕਿਉਂਕਿ ਇਸ ਤਸਵੀਰ ‘ਚ ਦੋਵੇਂ ਫੇਰੇ ਲੈਂਦੇ ਹੋਏ ਵਿਖਾਈ ਦੇ ਰਹੇ ਹਨ ।ਇਸ ਤਸਵੀਰ ਨੂੰ ਗੌਤਮ ਗੁਲਾਟੀ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸਾਂਝਾ ਕੀਤਾ ਹੈ।

https://www.instagram.com/p/CCIY9K6sN0f/

ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਸ਼ਾਦੀ ਮੁਬਾਰਕ ਹੋ ਨਹੀਂ ਬੋਲੋਗੇ? ਜਿਸ ਕਾਰਨ ਫੈਨਸ ਹੈਰਾਨ ਹਨ । ਇਸ ਤਸਵੀਰ ‘ਚ ਦੋਵਾਂ ਦਾ ਵਿਆਹ ਤਾਂ ਹੋ ਰਿਹਾ ਹੈ ਪਰ ਰੀਅਲ ‘ਚ ਨਹੀਂ ਬਲਕਿ ਰੀਲ ਲਾਈਫ ‘ਚ ।

https://www.instagram.com/p/CBpoh6OBknE/

ਜੀ ਹਾਂ ਇਹ ਕਿਸੇ ਫ਼ਿਲਮ ਦੇ ਸ਼ੂਟ ਦੀ ਤਸਵੀਰ ਹੈ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ ।ਦਰਅਸਲ ਗੌਤਮ ਤੇ ਉਰਵਸ਼ੀ ਦਾ ਵਿਆਹ ਇਕ ਫਿਲਮ 'ਚ ਨਜ਼ਰ ਆਉਣ ਵਾਲਾ ਹੈ ਜਿਸ ਦਾ ਨਾਂ ਹੈ 'ਵਰਜਿਨ ਭਾਨੁਪ੍ਰਿਆ'। ਫਿਲਮ 16 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ 'ਚ ਉਰਵਸ਼ੀ ਤੇ ਗੌਤਮ ਪਹਿਲੀ ਬਾਰ ਕਿਸੇ ਫਿਲਮ 'ਚ ਇਕੱਠੇ ਕੰਮ ਕਰ ਰਹੇ ਹਨ।

Related Post