ਉਰਵਸ਼ੀ ਰੌਤੇਲਾ ਨੇ ਹਾਰਦਿਕ ਪੰਡਿਆ ਨਾਲ ਨਾਂਅ ਜੋੜਨ 'ਤੇ ਸੋਸ਼ਲ ਮੀਡੀਆ 'ਤੇ ਕੁਝ ਇਸ ਤਰ੍ਹਾਂ ਕੱਢੀ ਭੜਾਸ

By  Shaminder July 29th 2019 06:45 PM

ਉਰਵਸ਼ੀ ਰੌਤੇਲਾ ਦਾ ਸੋਸ਼ਲ ਮੀਡੀਆ 'ਤੇ ਹਾਰਦਿਕ ਪੰਡਿਆ ਨਾਲ ਨਾਂਅ ਜੋੜਨ ਤੋਂ ਬਾਅਦ ਉਰਵਸ਼ੀ ਬੁਰੀ ਤਰ੍ਹਾਂ ਭੜਕ ਗਈ ਹੈ । ਉਸ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪ੍ਰਤੀਕਰਮ ਦਿੱਤਾ ਹੈ । ਜਿਸ 'ਚ ਉਸ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰੜੇ ਸ਼ਬਦਾਂ 'ਚ ਕੀਤਾ ਹੈ । ਬਾਲੀਵੁੱਡ ਐਕਟਰਸ ਤੇ ਸਾਬਕਾ ਮਿਸ ਇੰਡੀਆ ਉਰਵਸ਼ੀ ਰੌਤੇਲਾ ਦਾ ਨਾਂ ਕ੍ਰਿਕੇਟਰ ਹਾਰਦਿਕ ਪਾਂਡਿਆ ਨਾਲ ਜੁੜਨ ਦੀਆਂ ਅਫ਼ਵਾਹਾਂ ਲਗਾਤਾਰ ਆਉਂਦੀਆਂ ਹੀ ਰਹਿੰਦੀਆਂ ਹਨ।

https://www.instagram.com/p/B0X6z8RglaG/

ਹੁਣ ਪਹਿਲੀ ਵਾਰ ਉਰਵਸ਼ੀ ਨੇ ਇਨ੍ਹਾਂ ਖ਼ਬਰਾਂ ‘ਤੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ। ਇਸ ਤੋਂ ਪਹਿਲਾਂ ਇੱਕ ਯੂ-ਟਿਊਬ ਚੈਨਲ ‘ਤੇ ਉਰਵਸ਼ੀ ਤੇ ਹਾਰਦਿਕ ਦੇ ਨਾਂ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਵੇਖ ਉਰਵਸ਼ੀ ਦਾ ਗੁੱਸਾ  ਅਸਮਾਨ ‘ਤੇ ਹੈ।

https://www.instagram.com/p/B0GFMS_gWmy/

ਐਕਟਰਸ ਨੇ ਇਸ ਵਾਇਰਲ ਵੀਡੀਓ ਦੇ ਤਸਵੀਰ ਸ਼ੇਅਰ ਕਰਦੇ ਹੋਏ ਇਸ ਬਾਰੇ ਲਿਖਿਆ ਹੈ।

https://www.instagram.com/p/Bhiox6QB4Dy/?utm_source=ig_embed

ਉਰਵਸ਼ੀ ਨੇ ਲਿਖਿਆ, “ਇਸ ਵੀਡੀਓ ਲਈ ਜ਼ਿੰਮੇਵਾਰ ਜੋ ਵੀ ਯੂਟਿਊਬ ਮੀਡੀਆ ਚੈਨਲ ਹੈ, ਮੈਂ ਉਸ ਨੂੰ ਅਪੀਲ ਕਰਦੀ ਹਾਂ ਕਿ ਅਜਿਹੇ ਵੀਡੀਓ ਅਪਲੋਡ ਕਰਨਾ ਪਲੀਜ਼ ਬੰਦ ਕਰ ਦਿੱਤੇ ਜਾਣ। ਮੇਰੀ ਵੀ ਇੱਕ ਫੈਮਿਲੀ ਹੈ ਜਿਸ ਨੂੰ ਮੈਂ ਜਵਾਬ ਦੇਣਾ ਹੁੰਦਾ ਹੈ। ਅਜਿਹੇ ਵੀਡੀਓ ਨਾਲ ਮੈਨੂੰ ਪ੍ਰੇਸ਼ਾਨੀ ਹੁੰਦੀ ਹੈ।”

Related Post