ਅਦਾਕਾਰਾ ਉਰਵਸ਼ੀ ਰੌਤੇਲਾ ਨੇ ਮਿਲਖਾ ਸਿੰਘ ਤੋਂ ਲਿਆ ਆਸ਼ੀਰਵਾਦ, ਵੀਡੀਓ ਹੋਇਆ ਵਾਇਰਲ

By  Shaminder November 19th 2020 12:39 PM

ਅਦਾਕਾਰਾ ਉਰਵਸ਼ੀ ਰੌਤੇਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਫਲਾਇੰਗ ਸਿੱਖ ਮਿਲਖਾ ਸਿੰਘ ਦੇ ਨਾਲ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲੈ ਰਹੇ ਹਨ ।

urvashi urvashi

ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਰਵਸ਼ੀ ਮਿਲਖਾ ਸਿੰਘ ਦੇ ਪੈਰ ਛੂੰਹਦੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਉਰਵਸ਼ੀ ਰੌਤੇਲਾ ਦਾ ਆਪਣੀ ਮਾਂ ਦੇ ਨਾਲ ਦੀਵਾਲੀ ਮੌਕੇ ਕੀਤਾ ਡਾਂਸ ਵੀਡੀਓ ਹੋ ਰਿਹਾ ਵਾਇਰਲ

urvashi

ਉਰਵਸ਼ੀ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ ਹੈ ਕਿ ਖੁਦ ਵੀ ਦੌੜਾਕ ਹੋਣ ਦੇ ਨਾਤੇ ਲੀਜੈਂਡ ਮਿਲਖਾ ਸਿੰਘ ਸਰ ਨਾਲ ਮਿਲਣ ਦਾ ਤਜ਼ਰਬਾ ਬਹੁਤ ਹੀ ਚਮਤਕਾਰੀ ਸੀ।ਮਿਲਖਾ ਸਿੰਘ ਦੇ ਪੈਰ ਛੂੰਹਦੇ ਹੋਏ ਦਾ ਵੀਡੀਓ ਉਰਵਸ਼ੀ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਕਰੀਬ ਪੰਜ ਲੱਖ ਤੋਂ ਜਿਆਦਾ ਵਾਰ ਲਾਈਕ ਕੀਤਾ ਜਾ ਚੁੱਕਾ ਹੈ।

urvashi

ਉਰਵਸ਼ੀ ਨੇ ਮਿਲਖਾ ਸਿੰਘ ਨਾਲ ਕਈ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਉਰਵਸ਼ੀ ਇਕ ਐਨੀਮਲ ਪ੍ਰਿੰਟ ਜੰਪਸੂਟ ‘ਤੇ ਨੀਲੇ ਰੰਗ ਦੀ ਜੈਕੇਟ ਪਹਿਨੇ ਹੋਏ ਨਜ਼ਰ ਆਈ। ਕੁਝ ਦਿਨ ਪਹਿਲਾਂ ਹੀ ਉਰਵਸ਼ੀ ਅਰਬ ਫੈਸ਼ਨ ਵੀਕ ‘ਚ ਸ਼ੋਅਸਟੌਪਰ ਬਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ।

 

View this post on Instagram

 

A post shared by URVASHI RAUTELA ??Actor?? (@urvashirautela)

Related Post