ਉਰਵਸ਼ੀ ਰੌਤੇਲਾ ਦਾ ਆਪਣੀ ਮਾਂ ਦੇ ਨਾਲ ਦੀਵਾਲੀ ਮੌਕੇ ਕੀਤਾ ਡਾਂਸ ਵੀਡੀਓ ਹੋ ਰਿਹਾ ਵਾਇਰਲ

By  Shaminder November 16th 2020 02:29 PM

ਬਾਲੀਵੁੱਡ ਅਦਾਕਾਰਾ ਊਰਵਸ਼ੀ ਰੌਤੇਲਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਸੱਭਿਆਚਾਰਕ ਗਤੀਵਿਧੀਆਂ ਅਤੇ ਤਿਉਹਾਰਾਂ ਦੇ ਮੌਕੇ ਨੂੰ ਖੂਬ ਇਨਜੁਆਏ ਕਰਦੀ ਹੈ ।

urvashi

ਇਸ ਸਾਲ ਉਹ ਕਰਵਾ ਚੌਥ ਮਨਾਉਣ ਤੋਂ ਲੈ ਕੇ ਪਰਿਵਾਰ ਦੇ ਨਾਲ ਨਰਾਤਿਆਂ ਦੀਆਂ ਵੀਡੀਓਜ਼ ਸਾਂਝੀ ਕਰਦੀ ਦਿਖਾਈ ਦਿੱਤੀ । ਫਿਰ ਦੀਵਾਲੀ ਦਾ ਤਿਉਹਾਰ ਮਨਾਉਣ ਤੋਂ ਉਹ ਭਲਾ ਪਿੱਛੇ ਕਿਵੇਂ ਰਹਿ ਸਕਦੀ ਸੀ । ਦੀਵਾਲੀ ਦੇ ਮੌਕੇ ‘ਤੇ ਉਹ ਆਪਣੀ ਮਾਂ ਦੇ ਨਾਲ ‘ਬੁਰਜ ਖਲੀਫਾ’ ਗੀਤ ਦੇ ਉੱਤੇ ਡਾਂਸ ਕਰਦੀ ਵਿਖਾਈ ਦਿੱਤੀ ।

ਹੋਰ ਪੜ੍ਹੋ : ਊਰਵਸ਼ੀ ਰੌਤੇਲਾ ਨੇ ਪਹਿਨੀ 37 ਕਰੋੜ ਦੀ ਡਰੈੱਸ, ਵੀਡੀਓ ਹੋ ਰਿਹਾ ਵਾਇਰਲ

urvashi wih mother

ਜਿਸ ਦਾ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਰਵਸ਼ੀ ਬਾਲੀਵੁੱਡ ਸਟਾਈਲ ‘ਚ ਇਸ ਤਿਉਹਾਰ ਨੂੰ ਮਨਾਉਂਦੀ ਦਿਖਾਈ ਦਿੱਤੀ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਂ ਵੀ ਠੁਮਕੇ ਲਗਾਉਂਦੀ ਨਜ਼ਰ ਆਈ ।

Urvashi_Rautela

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਖੂਬ ਵੇਖਿਆ ਜਾ ਰਿਹਾ ਹੈ । ਵੀਡੀਓ ‘ਚ ਪੂਰਾ ਪਰਿਵਾਰ ਘਰ ਦੀ ਛੱਤ ‘ਤੇ ਡਾਂਸ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ।

 

View this post on Instagram

 

A post shared by URVASHI RAUTELA ??Actor?? (@urvashirautela)

Related Post