ਕੀ ਰਣਵੀਰ ਦੇ ਗਾਣਿਆਂ 'ਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੀ ਕਰਦੇ ਹਨ ਡਾਂਸ…!

By  Rupinder Kaler August 6th 2019 06:34 PM

ਰਣਵੀਰ ਸਿੰਘ ਨੇ ਆਪਣੀ ਅਦਾਕਾਰੀ ਨਾਲ ਹਰ ਇੱਕ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ । ਹਾਲ ਹੀ ਵਿੱਚ ਉਨ੍ਹਾਂ ਦੇ ਗਾਣਿਆਂ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਨੱਚਦੇ ਹੋਏ ਦਿਖਾਈ ਦਿੱਤੇ ਹਨ। ਇਸ ਸਬੰਧ ਵਿੱਚ ਇਕ ਵੀਡੀਓ ਵੀ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਰਣਵੀਰ ਦੇ ਗਾਣੇ ਮਲਹਾਰੀ 'ਤੇ ਟਰੰਪ ਨੂੰ ਜੋਸ਼ ਨਾਲ ਨੱਚਦੇ ਦੇਖਿਆ ਜਾ ਸਕਦਾ ਹੈ।

https://www.instagram.com/p/B0lQrdZBIOP/

ਕਮਾਲ ਦੀ ਗੱਲ ਇਹ ਹੈ ਕਿ ਇਸ ਵੀਡੀਓ ਨੂੰ ਟਰੰਪ ਦੇ ਆਫਿਸ ਦੇ ਇਕ ਮੁਲਾਜ਼ਮ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ। ਵੀਡੀਓ ਡੈਨ ਸਕੇਵਿਨੋ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ।ਅਸਲ ਵਿਚ ਇਹ ਵੀਡੀਓ ਕਿਸੇ ਫੈਨ ਵਲੋਂ ਐਡੀਟਿੰਗ ਦੀ ਮਦਦ ਨਾਲ ਬਣਾਈ ਗਈ ਹੈ ਜਿਸ ਵਿਚ ਮਲਹਾਰੀ ਗਾਣੇ 'ਚ ਨੱਚਦੇ ਹੋਏ ਰਣਵੀਰ ਦੇ ਚਿਹਰੇ ਨੂੰ ਟਰੰਪ ਦੇ ਚਿਹਰੇ ਨਾਲ ਰਿਪਲੇਸ ਕਰ ਦਿੱਤਾ ਗਿਆ ਹੈ।

https://twitter.com/DanScavino/status/1157289340780929024

ਇਸੇ ਕਾਰਨ ਕਾਮਿਕ ਇਫੈਕਟ ਪੈਦਾ ਹੋ ਗਿਆ ਹੈ। ਇਸ ਵੀਡੀਓ ਨਾਲ ਡੈਨ ਨੇ ਲਿਖਿਆ ਹੈ- 'ਨਫ਼ਰਤ ਕਰਨ ਵਾਲਿਆਂ ਨੂੰ ਪਾਗ਼ਲ ਬਨਾਉਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ, ਪਰ ਇੰਨੇ ਸ਼ਾਨਦਾਰ ਹਫ਼ਤੇ ਮਗਰੋਂ ਇਸ ਨੂੰ ਇਕ ਹੋਰ ਸ਼ਾਨਦਾਰ ਦਿਨ ਨਾਲ ਖ਼ਤਮ ਕਰਦੇ ਹਾਂ।' ਡੈਨ ਨੇ ਵੀਡੀਓ 2 ਅਗਸਤ ਨੂੰ ਪੋਸਟ ਕੀਤੀ ਸੀ ਪਰ ਇਹ ਵਾਇਰਲ ਹੁਣ ਹੋ ਰਹੀ ਹੈ। 47 ਸਕਿੰਟ ਦੀ ਵੀਡੀਓ ਨੂੰ 24 ਹਜ਼ਾਰ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ।

https://www.instagram.com/p/Bzjqn_fB8cS/

Related Post