ਗਰਮੀਆਂ ‘ਚ ਕਰੋ ਖੀਰੇ ਦਾ ਇਸਤੇਮਾਲ, ਅੱਖਾਂ ਦੇ ਲਈ ਵੀ ਹੁੰਦਾ ਹੈ ਫਾਇਦੇਮੰਦ

By  Shaminder April 5th 2022 04:44 PM

ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ । ਇਸ ਲਈ ਗਰਮੀਆਂ ‘ਚ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ।ਅੱਜ ਅਸੀਂ ਤੁਹਾਨੂੰ ਖੀਰੇ ਦੇ ਬਾਰੇ ਦੱਸਾਂਗੇ । ਖੀਰੇ (cucumber)ਦੀ ਤਾਸੀਰ ਠੰਢੀ ਹੁੰਦੀ ਹੈ ਅਤੇ ਗਰਮੀਆਂ ‘ਚ ਇਸ ਦਾ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾਂਦਾ ਹੈ । ਕਿਉਂਕਿ ਇਸ ‘ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ । ਖੀਰੇ ‘ਚ ਥਿਆਮਿਨ, ਰਿਬੋਫਲੇਵਿਨ, ਵਿਟਾਮਿਨ ਬੀ , ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਤੱਤ ਹੁੰਦੇ ਹਨ।

inside pic of cucumber for skin

ਹੋਰ ਪੜ੍ਹੋ : ਖੀਰੇ ਦੇ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ

ਨਾਲ ਹੀ, ਇਸ ਦੇ ਸਾੜ ਵਿਰੋਧੀ ਅਤੇ ਹਾਈਡ੍ਰੇਟਿੰਗ ਗੁਣਾਂ ਦੇ ਕਾਰਨ, ਇਹ ਅੱਖਾਂ ਦੀ ਸੋਜ ਨੂੰ ਘਟਾ ਸਕਦਾ ਹੈ ਅਤੇ ਅੱਖਾਂ ਦੇ ਹੇਠਾਂ ਹੋਣ ਵਾਲੀ ਖੁਸ਼ਕੀ ਅਤੇ ਜਲਣ ਨੂੰ ਵੀ ਘਟਾਉਂਦਾ ਹੈ।ਖੀਰੇ ‘ਚ ਅਜਿਹੇ ਕਈ ਗੁਣ ਹੁੰਦੇ ਹਨ । ਜੋ ਕਈ ਤਰ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਦੇ ਹਨ ।

cucumber uses image From google

ਖੀਰਾ ਸਰੀਰ ਨੂੰ ਹਾਈਡ੍ਰੇਟ ਰੱਖਣ ਦਾ ਕੰਮ ਕਰਦਾ ਹੈ । ਇਸ ਦੇ ਨਾਲ ਹੀ ਇਸ ਦੀ ਤਾਸੀਰ ਠੰਢੀ ਹੋਣ ਕਾਰਨ ਇਹ ਅੱਖਾਂ ਦੇ ਲਈ ਵੀ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ । ਅੱਖਾਂ ਦੇ ਆਲੇ ਦੁਆਲੇ ਦੀ ਚਮੜੀ ਕਾਫੀ ਨਰਮ ਹੁੰਦੀ ਹੈ । ਇਸ ਲਈ ਤੁਸੀਂ ਖੀਰੇ ਦੇ ਪੇਸਟ 'ਚ ਲੈਵੇਂਡਰ ਆਇਲ ਮਿਲਾ ਕੇ ਤੁਸੀਂ ਉਂਗਲੀ ਦੀ ਮਦਦ ਨਾਲ ਅੱਖਾਂ ਦੇ ਹੇਠਾਂ ਥੋੜ੍ਹਾ ਜਿਹਾ ਮਾਲਿਸ਼ ਕਰ ਸਕਦੇ ਹੋ। ਇਸ ਨਾਲ ਅੱਖਾਂ ਨੂੰ ਆਰਾਮ ਵੀ ਮਿਲਦਾ ਹੈ।ਇਸ ਤੋਂ ਇਲਾਵਾ ਅੱਖਾਂ ਦੀ ਜਲਨ ਨੂੰ ਘੱਟ ਕਰਨ ਦੇ ਲਈ ਤੁਸੀਂ ਅੱਖਾਂ ‘ਤੇ ਖੀਰੇ ਵੀ ਰੱਖ ਸਕਦੇ ਹੋ ।

 

Related Post