ਇਹ ਕੰਮ ਕਰਕੇ ਤੁਸੀਂ ਖੁਦ ਨੂੰ ਤਣਾਅ ਤੋਂ ਰੱਖ ਸਕਦੇ ਹੋ ਦੂਰ

By  Shaminder September 7th 2020 05:16 PM

ਅੱਜ ਕੱਲ੍ਹ ਦਾ ਰਹਿਣ ਸਹਿਣ ਸਾਡੇ ਜੀਵਨ ਨੂੰ ਲਗਾਤਾਰ ਪ੍ਰਭਾਵਿਤ ਕਰ ਰਿਹਾ ਹੈ । ਸਾਡੇ ਰਹਿਣ ਸਹਿਣ ਅਤੇ ਖਾਣਪੀਣ ਦਾ ਅਸਰ ਸਾਡੇ ਮਾਨਸਿਕ ਤੰਦਰੁਸਤੀ ‘ਤੇ ਵੀ ਪੈਂਦਾ ਹੈ ।ਪਰ ਡਿਪ੍ਰੈਸ਼ਨ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਪਤਾ ਛੇਤੀ ਕੀਤਿਆਂ ਕੋਈ ਵੀ ਨਹੀਂ ਲਗਾ ਸਕਦਾ । ਤੁਸੀਂ ਵੀ ਇਸ ਬਿਮਾਰੀ ਤੋਂ ਨਿਜ਼ਾਤ ਪਾਉਣਾ ਚਾਹੁੰਦੇ ਹੋ ਅਤੇ ਇਸ ਬਿਮਾਰੀ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਚਾਹੁੰਦੇ ਹੋ ਤਾਂ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ।

Depression-Isolation-What-To-Do-When-a-Loved-one-Becomes-Socially-Withdrawn-1280x720 Depression-Isolation-What-To-Do-When-a-Loved-one-Becomes-Socially-Withdrawn-1280x720

ਅਮਰੀਕਨ ਜਨਰਲ ਆਫ ਸਾਈਕੇਟ੍ਰੀ ‘ਚ ਪ੍ਰਕਾਸ਼ਿਤ ਇੱਕ ਖੋਜ ਲੋਕਾਂ ਦੇ ਸੁਭਾਅ ਤੇ ਵਿਹਾਰ ਨੂੰ ਦਰਸਾਉਂਦੀ ਹੈ । ਇਸ ਖੋਜ ਮੁਤਾਬਕ ਪਰਿਵਾਰ ਤੇ ਦੋਸਤਾਂ ਤੋਂ ਦੂਰ ਰਹਿਣ ਨਾਲ ਸਿਹਤ ‘ਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ ।

Signs-of-Depressio Signs-of-Depression

ਖੋਜ ਅਨੁਸਾਰ ਸਮਾਜਕ ਸੰਬੰਧਾਂ ਦੀ ਬਹਾਲੀ ਅਤੇ ਬਰਾਬਰ ਮੇਲ-ਮਿਲਾਪ ਜਿਵੇਂ ਦੋਸਤਾਂ ਤੇ ਪਰਿਵਾਰ ਨੂੰ ਮਿਲਣਾ ਡਿਪ੍ਰੈਸ਼ਨ ਦੇ ਜੋਖਮ ਨੂੰ ਘਟਾ ਸਕਦਾ ਹੈ। ਇਸ ਤੋਂ ਇਲਾਵਾ ਇਹ ਸਕਾਰਾਤਮਕ ਢੰਗ ਨਾਲ ਵਿਅਕਤੀ ਦੇ ਮੂਡ ਨੂੰ ਵੀ ਪ੍ਰਭਾਵਤ ਕਰ ਸਕਦਾ ਹੈ। ਖੋਜਕਰਤਾਵਾਂ ਨੇ 'ਮੈਂਡੇਲੀਅਨ ਰੈਂਡੋਮਾਈਜ਼ੇਸ਼ਨ' ਤਕਨੀਕ ਦੀ ਵਰਤੋਂ ਨਾਲ ਮੂਡ ਨੂੰ ਪ੍ਰਭਾਵਤ ਕਰਨ ਵਾਲੇ ਵੱਡੇ ਕਾਰਕਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਮੂਡ ਵਿਗੜਣ ਦੇ  ਡਿਪ੍ਰੈਸ਼ਨ ਦਾ ਖ਼ਤਰਾ ਵੱਧਦਾ ਹੈ।

Related Post