ਇਹ ਹੈ ਮਹਾਰਾਸ਼ਟਰ ਦੀ ਸਪਾਈਡਰ-ਵੁਮੈਨ, ਲੋਕਾਂ ਲਈ ਕਰ ਰਹੀ ਇਹ ਕੰਮ, ਹਰ ਪਾਸੇ ਹੋ ਰਹੀ ਸ਼ਲਾਘਾ, ਵੀਡੀਓ ਵਾਇਰਲ

By  Shaminder August 11th 2020 12:12 PM

ਮਹਾਰਾਸ਼ਟਰ ਦੇ ਬੀਡ ਦੀ ਵਸਨੀਕ ਊਸ਼ਾ ਜੋ ਕਿ ਸਪਾਈਡਰ ਮੈਨ ਦਾ ਫੀਮੇਲ ਵਰਜਨ ਹੈ ।ਏਨੀਂ ਦਿਨੀਂ ਮਹਾਰਾਸ਼ਟਰ ਦੇ ਬੀਡ ‘ਚ ਉਸ ਦੀ ਖੂਬ ਚਰਚਾ ਹੋ ਰਹੀ ਹੈ । ਜੀ ਹਾਂ ਉਂਝ ਤਾਂ ਊਸ਼ਾ ਨਾਂਅ ਦੀ ਇਹ ਕੁੜੀ ਸੂਬਾ ਪੱਧਰ ਦੀ ਖਿਡਾਰਨ ਰਹੀ ਹੈ, ਪਰ ਹੁਣ ਉਹ ਇੱਕ ਹੋਰ ਜ਼ਿੰਮੇਵਾਰੀ ਨਿਭਾ ਰਹੀ ਹੈ । ਸਾਡੇ ਸਮਾਜ ‘ਚ ਅਕਸਰ ਮਰਦ ਪ੍ਰਧਾਨ ਸਮਾਜ ਮੰਨਿਆ ਜਾਂਦਾ ਹੈ।

https://www.instagram.com/p/CDtoRf-H3ug/

ਅਜਿਹੇ ‘ਚ ਊਸ਼ਾ ਜਗਦਲੇ ਨਾਂਅ ਦੀ ਇਹ ਕੁੜੀ ਬਿਜਲੀ ਵਿਭਾਗ ‘ਚ ਕੰਮ ਕਰ ਰਹੀ ਹੈ ਅਤੇ ਪਹਿਲ ਦੇ ਅਧਾਰ ‘ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ । ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਲੋਕਾਂ ਦੀ ਬਿਜਲੀ ਦੀ ਕਿਸੇ ਸਮੱਸਿਆ ਦਾ ਹੱਲ ਕਰਨ ਪਹੁੰਚੀ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਊਸ਼ਾ ਇੱਕ ਇਲਾਕੇ ‘ਚ ਬਿਜਲੀ ਨਾਲ ਸਬੰਧਤ ਕਿਸੇ ਸਮੱਸਿਆ ਨੂੰ ਵੇਖਣ ਗਈ । ਉਸ ਨੇ ਬਿਨਾਂ ਕਿਸੇ ਪੌੜੀ ਦੇ ਸਹਾਰੇ ਬਿਜਲੀ ਵਾਲੇ ਖੰਭੇ ‘ਤੇ ਚੜ ਗਈ । ਪਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਈ ਲੋਕ ਇਸ ਕੁੜੀ ‘ਤੇ ਸਵਾਲ ਚੁੱਕ ਰਹੇ ਹਨ ਕਿ ਉਸ ਨੇ ਬਿਜਲੀ ਠੀਕ ਕਰਨ ਦੌਰਾਨ ਸੁਰੱਖਿਆ ਨਿਯਮਾਂ ਦਾ ਉਲੰਘਣ ਕੀਤਾ ਹੈ । ਜਿਸ ਤੋਂ ਬਾਅਦ ਲੋਕ ਜਿੱਥੇ ਇਸ ਵੀਡੀਓ ਨੂੰ ਪਸੰਦ ਕਰ ਰਹੇ ਨੇ ਉੱਥੇ ਹੀ ਇਸ ਕੁੜੀ ਦੀ ਲਾਪਰਵਾਹੀ ਕਾਰਨ ਉਸ ਨੂੰ ਕਰੜੇ ਹੱਥੀਂ ਵੀ ਲੈ ਰਹੇ ਹਨ ।

Related Post