ਮਾਸਟਰ ਸਲੀਮ,ਹੰਸ ਰਾਜ ਹੰਸ, ਤੇ ਸਾਬਰ ਕੋਟੀ ਵਰਗੇ ਗਾਇਕਾਂ ਨੂੰ ਤਰਾਸ਼ਨ ਵਾਲੇ ਪੂਰਨ ਸ਼ਾਹ ਕੋਟੀ ਨਹੀਂ ਮੰਨਦੇ ਆਪਣੇ ਆਪ ਨੂੰ ਉਸਤਾਦ

By  Aaseen Khan July 23rd 2019 05:30 PM

ਪੰਜਾਬੀ ਗਾਇਕੀ 'ਚ ਬਹੁਤ ਸਾਰੇ ਅਜਿਹੇ ਉਸਤਾਦ ਹੋਏ ਹੈ ਜਿੰਨ੍ਹਾਂ ਨੇ ਵੱਡੇ ਵੱਡੇ ਫ਼ਨਕਾਰ ਤਿਆਰ ਕੀਤੇ ਹਨ 'ਤੇ ਅੱਜ ਉਹ ਫ਼ਨਕਾਰ ਵੱਡੀਆਂ ਸਫ਼ਲਤਾਂਵਾਂ ਹਾਸਿਲ ਕਰ ਚੁੱਕੇ ਹਨ। ਇਹਨਾਂ ਉਸਤਾਦਾਂ 'ਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਉਸਤਾਦ ਪੂਰਨ ਸ਼ਾਹ ਕੋਟੀ ਦਾ ਜਿੰਨ੍ਹਾਂ ਨੇ ਮਾਸਟਰ ਸਲੀਮ, ਸਾਬਰ ਕੋਟੀ, ਤੇ ਹੰਸ ਰਾਜ ਹੰਸ ਵਰਗੇ ਗਾਇਕਾਂ ਨੂੰ ਤਰਾਸ਼ਿਆ ਤੇ ਉੱਚੇ ਮੁਕਾਮ 'ਤੇ ਪਹੁੰਚਾਇਆ ਹੈ।

ਪੀਟੀਸੀ ਪੰਜਾਬੀ ਨਾਲ ਗੱਲ ਬਾਤ ਕਰਦੇ ਹੋਏ ਪੂਰਨ ਸ਼ਾਹਕੋਟੀ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਆਪਣੇ ਆਪਣੇ ਨੂੰ ਉਸਤਾਦ ਨਹੀਂ ਮੰਨਦੇ। ਸਗੋਂ ਅਜੇ ਵੀ ਉਹ ਆਪਣੇ ਤੋਂ ਵੱਡਿਆ ਤੋਂ ਸਿੱਖਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸ਼ਾਇਦ ਉਹਨਾਂ 'ਚ ਕੋਈ ਅਜਿਹਾ ਨੂਰ, ਪਿਆਰ ਜਾਂ ਉਹਨਾਂ ਦੇ ਸ਼ਬਦ ਅਜਿਹੇ ਹਨ ਜਿਸ ਕਾਰਨ ਲੋਕ ਉਹਨਾਂ ਦਾ ਸਤਿਕਾਰ ਕਰਦੇ ਨੇ ਅਤੇ ਉਸਤਾਦ ਕਹਿ ਕੇ ਬੁਲਾਉਂਦੇ ਹਨ।

ਹੋਰ ਵੇਖੋ  :ਵੱਡੇ ਜਿਗਰਿਆਂ ਨਾਲ ਕਿੰਝ ਜਿੱਤਾਂ ਹਾਸਿਲ ਕੀਤੀਆਂ ਜਾਂਦੀਆਂ ਨੇ ਦੱਸਦਾ ਹੈ ਅਰਦਾਸ ਕਰਾਂ ਦਾ ਗੀਤ 'ਬੰਬ ਜਿਗਰੇ'

ਦੱਸ ਦਈਏ ਪੂਰਨ ਸ਼ਾਹ ਕੋਟੀ ਖ਼ੁਦ ਪੰਜਾਬੀ ਸੰਗੀਤ ਦਾ ਵੱਡਾ ਨਾਮ ਰਹੇ ਹਨ। ਬਾਲੀਵੁੱਡ 'ਤੇ ਪੰਜਾਬੀ ਇੰਡਸਟਰੀ 'ਚ ਚੰਗੀ ਗਾਇਕੀ ਦਾ ਲੋਹਾ ਮਨਵਾਉਣ ਵਾਲੇ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਉਸਤਾਦ ਹੁੰਦੇ ਹੋਏ ਵੀ ਜ਼ਮੀਨ ਨਾਲ ਜੁੜ ਕੇ ਰਹਿਣਾ ਪਸੰਦ ਕਰਦੇ ਹਨ। ਅੱਜ ਦੇ ਗਾਇਕਾਂ ਨੂੰ ਪੂਰਨ ਸ਼ਾਹ ਕੋਟੀ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ।

Related Post