ਉਸਤਾਦ ਗੁਲਾਮ ਮੁਸਤਫਾ ਖਾਨ ਦਾ ਦਿਹਾਂਤ, ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

By  Shaminder January 18th 2021 10:36 AM

ਭਾਰਤੀ ਸ਼ਾਸਤਰੀ ਸੰਗੀਤਕਾਰ ਉਸਤਾਦ ਗੁਲਾਮ ਮੁਸਤਫਾ ਖਾਨ ਜੋ ਕਿ ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਉਨ੍ਹਾਂ ਨੂੰ ਮੁੰਬਈ ਦੇ ਸਾਂਤਾਕਰੂਜ ਕਬਿਰਸਤਾਨ ‘ਚ ਸਪੁਰਦ-ਏ-ਖਾਕ ਕੀਤਾ ਗਿਆ ਹੈ । ਦੱਸ ਦਈਏ ਕਿ ਉਨ੍ਹਾਂ ਨੇ ਕੱਲ੍ਹ ਦੁਪਹਿਰ ਸਾਢੇ ਬਾਰਾਂ ਵਜੇ ਆਖਰੀ ਸਾਹ ਲਏ ।

ustad mustafa

ਦੁਪਹਿਰੇ ਸਾਢੇ ਕੁ 12 ਵਜੇ ਮਾਲਸ਼ ਕਰਵਾਉਂਦਿਆਂ ਉਨ੍ਹਾਂ ਦੀ ਤਬੀਅਤ ਨਾਸਾਜ਼ ਹੋ ਗਈ। ਇਸ ਤੋਂ ਪਹਿਲਾਂ ਕਿ ਉਹ ਡਾਕਟਰਾਂ ਤਕ ਪਹੁੰਚ ਕਰਦੇ ਖ਼ਾਨ ਸਾਹਿਬ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਸਨ। ਖ਼ਾਨ ਸਾਹਿਬ ਨੂੰ 2019 ਵਿਚ ਦਿਮਾਗ਼ੀ ਦੌਰਾ ਪਿਆ ਸੀ ਜਿਸ ਕਾਰਨ ਉਨ੍ਹਾਂ ਦਾ ਖੱਬਾ ਪਾਸਾ ਮਾਰਿਆ ਗਿਆ ਸੀ।

ਹੋਰ ਪੜ੍ਹੋ : ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨੇ ਨੂੰ ਅਦਾਕਾਰ ਦਰਸ਼ਨ ਔਲਖ ਨੇ ਕੀਤਾ ਸੰਬੋਧਨ

ustaad mustfa

ਤਿੰਨ ਮਾਰਚ 1931ਨੂੰ ਬਦਾਯੂੰ ਵਿਚ ਜਨਮੇ ਗ਼ੁਲਾਮ ਮੁਸਤਫ਼ਾ ਖ਼ਾਨ ਨੂੰ ਸੰਗੀਤ ਪ੍ਰਤੀ ਸੇਵਾਵਾਂ ਬਦਲੇ 1991 ਵਿਚ ਪਦਮਸ਼੍ਰੀ, 2006 ਵਿਚ ਪਦਮ ਭੂਸ਼ਣ ਤੇ 2018 ਵਿਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਮੁੰਬਈ ਦੇ ਸਾਂਤਾਕਰੂਜ਼ ਕਬਰਸਿਤਾਨ ਵਿਚ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ।

ustaad mustfa ਦੱਸ ਦਈਏ ਕਿ ਸੁਰ ਕੋਇਲ ਦੇ ਨਾਂਅ ਨਾਲ ਮਸ਼ਹੂਰ ਲਤਾ ਮੰਗੇਸ਼ਕਰ ਨੇ ਵੀ ਉਨ੍ਹਾਂ ਤੋਂ ਹੀ ਗਾਇਕੀ ਦੇ ਗੁਰ ਸਿੱਖੇ ਸਨ ।

 

View this post on Instagram

 

A post shared by Viral Bhayani (@viralbhayani)

Related Post