ਇੱਕ ਗੰਭੀਰ ਬੀਮਾਰੀ ਨੇ ਟੀਵੀ ਦੀ ਇਸ ਮਸ਼ਹੂਰ ਅਦਾਕਾਰਾ ਦੀ ਜ਼ਿੰਦਗੀ ਕੀਤੀ ਤਬਾਹ,ਕਰੀਅਰ ਵੀ ਹੋਇਆ ਚੌਪਟ

By  Shaminder May 15th 2019 10:36 AM

ਰਸ਼ਮੀ ਦੇਸਾਈ ਜੋ ਕਿ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ।ਪਰ ਅੱਜਕੱਲ੍ਹ ਇਹ ਮਸ਼ਹੂਰ ਅਦਾਕਾਰਾ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ । ਯਾਦ ਨਹੀਂ ਆਇਆ ਰਸ਼ਮੀ ਦੇਸਾਈ ਬਾਰੇ । ਨਹੀਂ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ । ਕੁਝ ਸਾਲ ਪਹਿਲਾਂ ਇੱਕ ਚੈਨਲ 'ਤੇ ਸੀਰੀਅਲ ਚੱਲਦਾ ਸੀ 'ਉਤਰਨ' । ਇਹ ਟੀਵੀ ਸੀਰੀਅਲ ਏਨਾਂ ਮਸ਼ਹੂਰ ਹੋਇਆ ਸੀ ਕਿ ਰਸ਼ਮੀ ਦੇਸਾਈ ਦੀ ਪਛਾਣ ਹੀ ਇਸ ਕਿਰਦਾਰ ਨਾਲ ਹੋਣ ਲੱਗ ਪਈ ਸੀ । ਇਸ ਕਿਰਦਾਰ ਤੋਂ ਹੀ ਲੋਕ ਉਸ ਨੂੰ ਪਛਾਨਣ ਲੱਗ ਪਏ ਸਨ ।

ਹੋਰ ਵੇਖੋ :ਪ੍ਰਸਿੱਧ ਟੀਵੀ ਅਦਾਕਾਰ ਪ੍ਰਤੀਸ਼ ਵੋਹਰਾ ਦੀ ਧੀ ਦੀ ਮੌਤ,ਖਿਡੌਣੇ ਨੇ ਲਈ ਜਾਨ,ਬਾਲੀਵੁੱਡ ‘ਚ ਸੋਗ ਦੀ ਲਹਿਰ

https://www.instagram.com/p/Bwr7dLDh6dB/

ਇਸ 'ਚ ਉਸ ਨੇ ਤਪੱਸਿਆ ਯਾਨੀ ਤੱਪੂ ਦਾ ਕਿਰਦਾਰ ਨਿਭਾਇਆ ਸੀ । ਲੋਕ ਅੱਜ ਵੀ ਰਸ਼ਮੀ ਦੇਸਾਈ ਨੂੰ ਇਸੇ ਕਿਰਦਾਰ ਦੇ ਨਾਂਅ ਨਾਲ ਜਾਣਦੇ ਹਨ । ਇਸ ਸੀਰੀਅਲ ਨੂੰ ਕਰਨ ਤੋਂ ਬਾਅਦ ਰਸ਼ਮੀ ਕੁਝ ਹੋਰ ਸੀਰੀਅਲਸ 'ਚ ਵੀ ਨਜ਼ਰ ਆਈ । ਪਰ ਇਸ ਤੋਂ ਬਾਅਦ ਰਸ਼ਮੀ ਦਾ ਜਾਦੂ ਨਹੀਂ ਚੱਲ ਸਕਿਆ । ਲੰਬੇ ਸਮੇਂ ਤੋਂ ਉਹ ਟੀਵੀ ਇੰਡਸਟਰੀ ਤੋਂ ਦੂਰ ਹੈ ਅਤੇ ਹੁਣ ਉਹ ਮੁੜ ਤੋਂ ਚਰਚਾ 'ਚ ਹੈ ।

https://www.instagram.com/p/BvjoCJpH2LX/

ਇਸ ਕਰਕੇ ਨਹੀਂ ਕਿ ਉਤਰਨ ਵਰਗਾ ਕੋਈ ਹੋਰ ਯਾਦਗਾਰ ਕਿਰਦਾਰ ਉਹ ਨਿਭਾਉਣ ਜਾ ਰਹੀ ਹੈ ।ਬਲਕਿ ਇਸ ਵਾਰ ਉਸ ਦੀ ਚਰਚਾ ਦਾ ਕਾਰਨ ਉਸ ਦੀ ਬੀਮਾਰੀ ਹੈ । ਦਰਅਸਲ ਰਸ਼ਮੀ ਨੂੰ ਸੋਰਾਇਸਸ ਨਾਂਅ ਦੀ ਬੀਮਾਰੀ ਨੇ ਆ ਘੇਰਿਆ ਹੈ ।

https://www.instagram.com/p/BgaeUSaAE9s/

ਇਸ ਬੀਮਾਰੀ ਨੇ ਨਾਂ ਸਿਰਫ਼ ਉਸ ਦਾ ਕਰੀਅਰ ਤਬਾਹ ਕਰਕੇ ਰੱਖ ਦਿੱਤਾ ਹੈ,ਬਲਕਿ ਉਸ ਦਾ ਵਜ਼ਨ ਵੀ ਪਹਿਲਾਂ ਨਾਲੋਂ ਵੱਧ ਚੁੱਕਿਆ ਹੈ । ਮੀਡੀਆ ਰਿਪੋਰਟਾਂ ਮੁਤਾਬਕ ਰਸ਼ਮੀ ਨੇ ਇਸ ਗੱਲ ਦਾ ਖੁਲਾਸਾ ਖੁਦ ਕੀਤਾ ਹੈ ਕਿ ਉਹ ਸੋਰਾਇਸਿਸ ਦੀ ਬੀਮਾਰੀ ਨਾਲ ਪੀੜ੍ਹਤ ਹੈ ।

https://www.instagram.com/p/Bwr7dLDh6dB/

Related Post