ਵੱਡਾ ਗਰੇਵਾਲ ਨੇ ਜਦੋਂ ਵਾਮੀਕਾ ਗੱਬੀ ਤੋਂ ਪੁੱਛਿਆ 'ਕਿੱਦਾਂ ਲੱਗ ਰਿਹਾ ਐ ਮੇਰੇ ਨਾਲ ਫਿਲਮ ਕਰਕੇ' ਤਾਂ ਸੁਣੋ ਵਾਮੀਕਾ ਦਾ ਜਵਾਬ
ਵੱਡਾ ਗਰੇਵਾਲ ਨੇ ਜਦੋਂ ਵਾਮੀਕਾ ਗੱਬੀ ਤੋਂ ਪੁੱਛਿਆ 'ਕਿੱਦਾਂ ਲੱਗ ਰਿਹਾ ਐ ਮੇਰੇ ਨਾਲ ਫਿਲਮ ਕਰਕੇ' ਤਾਂ ਸੁਣੋ ਵਾਮੀਕਾ ਦਾ ਜਵਾਬ :ਗਾਇਕ ਵੱਡਾ ਕਲਾਕਾਰ ਜਿੰਨ੍ਹਾਂ ਦੇ ਗਾਣਿਆਂ ਨੇ ਤਾਂ ਦਰਸ਼ਕਾਂ ਦਾ ਦਿਲ ਜਿੱਤਿਆ ਹੀ ਹੈ, ਸਗੋਂ ਮੈਗਾ ਸਟਾਰਕਾਸਟ ਵਾਲੀ ਵੈੱਬ ਸੀਰੀਜ਼ ਗੈਂਗ ਲੈਂਡ ਇਨ ਮਦਰ ਲੈਂਡ 'ਚ ਉਹਨਾਂ ਦੀ ਅਦਾਕਾਰੀ ਵੀ ਪ੍ਰਸ਼ੰਸ਼ਕਾਂ ਨੂੰ ਭਾਈ ਹੈ। ਜਿਸ ਤੋਂ ਬਾਅਦ ਵੱਡਾ ਗਰੇਵਾਲ ਜਲਦ ਹੀ ਐਮੀ ਵਿਰਕ ਅਤੇ ਵਾਮੀਕਾ ਗੱਬੀ ਸਟਾਰਰ ਫਿਲਮ ਨਿੱਕਾ ਜ਼ੈਲਦਾਰ 3 'ਚ ਲੋਕਾਂ ਨੂੰ ਹਸਾਉਂਦੇਂ ਨਜ਼ਰ ਆਉਣ ਵਾਲੇ ਹਨ। ਗਾਣਿਆਂ 'ਚ ਵੀ ਹਾਸਰਸ ਨਾਲ ਭਰਪੂਰ ਕਿਰਦਾਰ ਕਰਨ ਵਾਲੇ ਵੱਡਾ ਗਰੇਵਾਲ ਦੀਆਂ ਤਾਰੀਫਾਂ ਤਾਂ ਅਦਾਕਾਰਾ ਵਾਮੀਕਾ ਗੱਬੀ ਵੀ ਕਰਦੀ ਨਹੀਂ ਥੱਕਦੀ।
View this post on Instagram
ਜੀ ਹਾਂ ਵੱਡਾ ਗਰੇਵਾਲ ਅਤੇ ਵਾਮੀਕਾ ਗੱਬੀ ਦਾ ਫਿਲਮ ਨਿੱਕਾ ਜ਼ੈਲਦਾਰ 3 ਦੇ ਸੈੱਟ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਵੱਡਾ ਗਰੇਵਾਲ ਵਾਮੀਕਾ ਗੱਬੀ ਨੂੰ ਪੁੱਛ ਰਹੇ ਹਨ ਕਿ ਉਹਨਾਂ ਨੂੰ ਵੱਡਾ ਗਰੇਵਾਲ ਨਾਲ ਕੰਮ ਕਰਕੇ ਕਿਵੇਂ ਲੱਗਿਆ ਤਾਂ ਵਾਮੀਕਾ ਗੱਬੀ ਨੇ ਵੀ ਉਹਨਾਂ ਦੀਆਂ ਤਰੀਫਾਂ ਦੇ ਪੁਲ ਬੰਨ ਦਿੱਤੇ। ਇਸ 'ਚ ਤਾਂ ਕੋਈ ਸ਼ੱਕ ਨਹੀਂ ਕਿ ਵੱਡਾ ਗਰੇਵਾਲ ਦੀ ਅਦਾਕਾਰੀ ਤਾਰੀਫ ਦੇ ਕਾਬਿਲ ਹੈ ਪਰ ਉਹਨਾਂ ਵੱਲੋਂ ਇਹ ਵੀਡੀਓ ਮਜ਼ਾਕ 'ਚ ਬਣਾਇਆ ਗਿਆ ਹੈ ਜਿਸ 'ਚ ਖੁਦ ਵੱਡਾ ਗਰੇਵਾਲ ਵੀ ਹੱਸਦੇ ਨਜ਼ਰ ਆ ਰਹੇ ਹਨ।
ਹੋਰ ਵੇਖੋ : ਸਰਤਾਜ ਦਾ ਅਣਦੇਖਿਆ ਬਲੈਕ ਐਂਡ ਵਾਈਟ ਵੀਡੀਓ ਆਇਆ ਸਾਹਮਣੇ, ਪੰਜਾਬ ਦੇ ਫਰੋਲੇ ਵਰਕੇ, ਦੇਖੋ ਵੀਡੀਓ
View this post on Instagram
ਫਿਲਮ ਦੀ ਗੱਲ ਕਰੀਏ ਤਾਂ ਨਿੱਕਾ ਜ਼ੈਲਦਾਰ 3 ਪਹਿਲੀ ਪੰਜਾਬੀ ਫਿਲਮ ਹੋਣ ਜਾ ਰਹੀ ਹੈ ਜਿਸ ਦਾ ਤੀਸਰਾ ਭਾਗ ਬਣ ਰਿਹਾ ਹੈ। ਫਿਲਮ ਨੂੰ ਸਿਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ ਜਗਦੀਪ ਸਿੱਧੂ ਵੱਲੋਂ ਫਿਲਮ ਦੀ ਕਹਾਣੀ ਲਿਖੀ ਗਈ ਹੈ। ਪਟਿਆਲਾ ਮੋਸ਼ਨ ਪਿਕਚਰਜ਼ ਦੀ ਪ੍ਰੋਡਕਸ਼ਨ 'ਚ ਫਿਲਮ ਬਣਾਈ ਜਾ ਰਹੀ ਹੈ। ਨਿੱਕਾ ਜ਼ੈਲਦਾਰ 3 'ਚ ਹਾਰਬੀ ਸੰਘਾ ਅਤੇ ਨਿਸ਼ਾ ਬਾਨੋ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।