'ਵੱਡਾ ਕਲਾਕਾਰ' ਫਿਲਮ ਦਾ ਪਹਿਲਾ ਗਾਣਾ ਹੋਇਆ ਰਿਲੀਜ਼ , ਪ੍ਰਭ ਗਿੱਲ ਨੇ ਦਿੱਤੀ ਆਵਾਜ਼ , ਦੇਖੋ ਵੀਡੀਓ

By  Aaseen Khan December 14th 2018 04:26 PM

'ਵੱਡਾ ਕਲਾਕਾਰ' ਫਿਲਮ ਦਾ ਪਹਿਲਾ ਗਾਣਾ ਹੋਇਆ ਰਿਲੀਜ਼ , ਪ੍ਰਭ ਗਿੱਲ ਨੇ ਦਿੱਤੀ ਆਵਾਜ਼ , ਦੇਖੋ ਵੀਡੀਓ : ਪੰਜਾਬ ਦੇ ਮਸ਼ਹੂਰ ਸਿੰਗਰ ਅਤੇ ਐਕਟਰ ਅਲਫਾਜ਼ ਦੀ ਆਉਣ ਵਾਲੀ ਫਿਲਮ 'ਵੱਡਾ ਕਲਾਕਾਰ' ਦਾ ਪਹਿਲਾ ਗਾਣਾ ਰਿਲਿਜ਼ ਹੋ ਚੁੱਕਿਆ ਹੈ। ਗਾਣੇ ਨੂੰ ਆਵਾਜ਼ ਦਿੱਤੀ ਹੈ ਪੰਜਾਬੀਆਂ ਦੇ ਹਰਮਨ ਪਿਆਰੇ ਪ੍ਰਭ ਗਿੱਲ ਨੇ ਜਿਸ ਨੂੰ ਉਹਨਾਂ ਬੜੇ ਹੀ ਖੂਬਸੂਰਤ ਅੰਦਾਜ਼ 'ਚ ਨਿਭਾਇਆ ਹੈ। ਗਾਣੇ ਦਾ ਨਾਮ 'ਭਰਮ' ਹੈ ਜਿਸ 'ਚ ਅਲਫਾਜ਼ ਅਤੇ ਰੂਪੀ ਗਿੱਲ ਦੀ ਸ਼ਨਦਾਰ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ। ਗਾਣੇ ਦਾ ਸੰਗੀਤ ਗੁਰਮੀਤ ਸਿੰਘ ਨੇ ਲਿਖਿਆ ਹੈ। ਜੇਕਰ ਗਾਣੇ ਦੇ ਬੋਲਾਂ ਦੀ ਗੱਲ ਕਰੀਏ ਤਾਂ ਇਹਨਾਂ ਖੂਬਸੂਰਤ ਅਲਫਾਜ਼ਾਂ ਨੂੰ ਕਲਮ ਦਿੱਤੀ ਹੈ ਜੀ ਵਿੰਦਰ ਨੱਥੂਮਾਜਰਾ ਹੋਰਾਂ ਨੇ।

https://www.youtube.com/watch?v=motgl_xL9WQ

ਹੋਰ ਪੜ੍ਹੋ : ਪੀ.ਐਚ.ਡੀ ਕਰ ਅੰਮ੍ਰਿਤ ਮਾਨ ਬਣਨਾ ਚਾਹੁੰਦੇ ਨੇ ਹਲਵਾਈ , ਦੇਖੋ ਵੀਡੀਓ

ਅਲਫਾਜ਼ ਦੀ ਫਿਲਮ ਵੱਡਾ ਕਲਾਕਾਰ 28 ਦਿਸੰਬਰ ਨੂੰ ਸਿਨੇਮਾ ਘਰਾਂ 'ਤੇ ਰਿਲਿਜ਼ ਹੋ ਰਹੀ ਹੈ। ਇਸ ਫਿਲਮ 'ਚ ਅਲਫਾਜ਼ ਅਤੇ ਰੂਪੀ ਗਿੱਲ ਤੋਂ ਇਲਾਵਾ ਯੋਗਰਾਜ ਸਿੰਘ , ਨਿਰਮਲ ਰਿਸ਼ੀ ਅਤੇ ਬੀ.ਐੱਨ. ਸ਼ਰਮਾ ਵਰਗੇ ਮੰਝੇ ਹੋਏ ਕਲਾਕਾਰ ਵੀ ਕੰਮ ਕਰ ਰਹੇ ਹਨ। ਵੱਡਾ ਕਲਾਕਾਰ ਫਿਲਮ ਕੁਲਦੀਪ ਕੌਸ਼ਿਕ ਵੱਲੋਂ ਡਾਇਰੈਕਟ ਕੀਤੀ ਜਾ ਰਹੀ।

ਅਲਫਾਜ਼ ਕਾਫੀ ਲੰਬੇ ਸਮੇਂ ਬਾਅਦ ਵੱਡੇ ਪਰਦੇ 'ਤੇ ਐਂਟਰੀ ਮਾਰਨ ਜਾ ਰਹੇ ਹਨ ਵੇਖਣਾ ਹੋਵੇਗਾ ਕਿ ਲੋਕਾਂ ਨੂੰ ਫਿਲਮ ਕਿੰਨ੍ਹਾ ਆਪਣੇ ਵੱਲ ਖਿੱਚ ਪਾਉਂਦੀ ਹੈ।

Related Post