ਤਮਿਲ ਕਮੇਡੀਅਨ ਵਦੀਵੇਲ ਬਾਲਾ ਜੀ ਦੀ 45 ਸਾਲ ਦੀ ਉਮਰ ‘ਚ ਮੌਤ

By  Shaminder September 11th 2020 12:02 PM -- Updated: September 11th 2020 01:51 PM

ਤਮਿਲ ਕਮੇਡੀਅਨ ਵਦੀਵੇਲ ਬਾਲਾ ਜੀ ਦੀ ਕਾਰਡਿਕ ਅਰੈਸਟ ਦੇ ਕਾਰਨ ਮੌਤ ਹੋ ਗਈ ਹੈ । ਜਿਸ ਕਾਰਨ ਤਮਿਲ ਸਿਨੇਮਾ ‘ਚ ਸੋਗ ਦੀ ਲਹਿਰ ਹੈ।  ਮਹਿਜ਼ 45 ਸਾਲ ਦੇ ਵਦੀਵੇਲ ਬਾਲਾਜੀ ਦੇ ਦਿਹਾਂਤ ਨਾਲ ਦੇਸ਼ ਭਰ ਦੇ ਸਿਨੇਮਾ ਜਗਤ ਨਾਲ ਜੁੜੇ ਲੋਕਾਂ ‘ਚ ਸੋਗ ਦੀ ਲਹਿਰ ਹੈ ।ਵਦੀਵੇਲ ਪਿਛਲੇ 15 ਦਿਨਾਂ ਤੋਂ ਹਸਪਤਾਲ ‘ਚ ਭਰਤੀ ਸਨ ।

https://twitter.com/iamManimegalai/status/1303984695953170432

ਤਮਿਲ ਸਿਨੇਮਾ ‘ਚ ਵਦੀਵੇਲ ਬਾਲਾਜੀ ਨੂੰ ਉਨ੍ਹਾਂ ਦੀ ਮਿਮਿਕਰੀ ਅਤੇ ਕਮੇਡੀ ਲਈ ਪਸੰਦ ਕੀਤਾ ਜਾਂਦਾ ਸੀ ।ਉਨ੍ਹਾਂ ਨੂੰ ਚੇਨਈ ਦੇ ਪ੍ਰਸਿੱਧ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ।

https://twitter.com/dhanushkraja/status/1304047955347795968

ਪਰ ਅੱਜ ਸਵੇਰੇ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੀ ਮੌਤ ਤੋਂ ਬਾਅਦ ਕਈ ਸਿਤਾਰਿਆਂ ਨੇ ਟਵਿੱਟਰ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ ।

https://twitter.com/aishu_dil/status/1303973170089611266

ਦੱਸਿਆ ਜਾ ਰਿਹਾ ਹੈ ਕਿ ਉਹ ਤਕਰੀਬਨ 15 ਦਿਨਾਂ ਤੋਂ ਇੱਕ ਨਿੱਜੀ ਹਸਪਤਾਲ ‘ਚ ਭਰਤੀ ਸਨ ਪਰ ਪੈਸਿਆਂ ਦੀ ਪ੍ਰੇਸ਼ਾਨੀ ਦੇ ਕਾਰਨ ਉਨ੍ਹਾਂ ਨੂੰ ਸਰਕਾਰੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਚੇਨਈ ਫ਼ਿਲਮ ਇੰਡਸਟਰੀ ਦੇ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਜਤਾਇਆ ਹੈ ।ਉਹ ਆਪਣੇ ਪਿੱਛੇ ਪਤਨੀ, ਬੇਟੀ ‘ਤੇ ਇੱਕ ਬੇਟਾ ਛੱਡ ਗਏ ਹਨ ।

Related Post