ਰੰਧਾਵਾ ਭਰਾਵਾਂ ਦਾ ਨਵਾਂ ਗਾਣਾ 'ਵੈਰ' ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ 

By  Rupinder Kaler May 30th 2019 12:12 PM

ਆਪਣੇ ਗੀਤਾਂ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਦੇ ਨਵੇਂ ਗਾਣੇ 'ਵੈਰ' ਨੂੰ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਯੂ-ਟਿਊਬ ਤੇ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਗਾਣੇ ਦੀ ਗੱਲ ਕੀਤੀ ਜਾ ਵੇ ਤਾਂ ਇਸ ਗਾਣੇ ਦੇ ਬੋਲ ਹੈਰੀ ਭਕਨੇ ਨੇ ਲਿਖੇ ਹਨ ਜਦੋਂ ਕਿ ਗਾਣੇ ਦਾ ਮਿਊਜ਼ਿਕ ਵੈਸਟਰਨ ਪੈਂਡੂ ਨੇ ਤਿਆਰ ਕੀਤਾ ਹੈ ।

https://www.instagram.com/p/Bxw0UNQhZcS/

ਇਸ ਗਾਣੇ ਦੀ ਵੀਡਿਓ ਸੰਦੀਪ ਸ਼ਰਮਾ ਨੇ ਤਿਆਰ ਕੀਤੀ ਹੈ । ਇਸ ਗਾਣੇ ਵਿੱਚ ਰੰਧਾਵਾ ਭਰਾ ਪੰਜਾਬੀ ਗੱਭਰੂ ਦੀ ਗੱਲ ਕਰਦੇ ਹਨ । ਜਿਹੜਾ ਕਿ ਅਣਖ ਲਈ ਜਿਉਂਦਾ ਤੇ ਮਰਦਾ ਹੈ । ਯਾਰੀ ਲਈ ਉਹ ਆਪਣੀ ਜਾਨ ਦੇ ਸਕਦਾ ਹੈ । ਫੁਕਰਪੁਣੇ ਤੋਂ ਦੂਰ ਰਹਿੰਦਾ ਹੈ ।

https://www.youtube.com/watch?v=1v6OgiqxifA&t=12s

ਰੰਧਾਵਾ ਭਰਾਵਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜ਼ਿਆਦਾਤਰ ਪੰਜਾਬੀ ਸੱਭਿਆਚਾਰ ਨਾਲ ਜੁੜੇ ਗਾਣੇ ਹੀ ਗਾਉਂਦੇ ਹਨ । ਉਹਨਾਂ ਦੇ ਗਾਣਿਆਂ ਵਿੱਚੋਂ ਪੰਜਾਬ ਦੀ ਮਿੱਟੀ ਦੀ ਹੀ ਖੁਸ਼ਬੂ ਆਉਂਦੀ ਹੈ । ਇਸ ਨਵੇਂ ਗਾਣੇ ਵਿੱਚ ਵੀ ਪੰਜਾਬ ਦੇ ਗੱਭਰੂਆਂ ਦੀ ਗੱਲ ਹੋ ਰਹੀ ਹੈ ਇਸੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਇਹ ਗਾਣਾ ਕਾਫੀ ਪਸੰਦ ਆ ਰਿਹਾ ਹੈ ।

Related Post