ਵਿਸਾਖੀ ਦੇ ਤਿਉਹਾਰ ਖੁਸ਼ੀਆਂ ਹੋਣਗੀਆਂ ਦੁੱਗਣੀਆਂ, ਪੀਟੀਸੀ ਪੰਜਾਬੀ ‘ਤੇ ਇਨ੍ਹਾਂ ਪ੍ਰੋਗਰਾਮਾਂ ਦਾ ਮਾਣੋ ਅਨੰਦ

By  Rupinder Kaler April 10th 2020 12:35 PM

13 ਅਪ੍ਰੈਲ ਯਾਨੀ ਵਿਸਾਖੀ ਦਾ ਦਿਹਾੜਾ ਨੇੜੇ ਆ ਰਿਹਾ ਹੈ, ਇਸ ਦੇ ਨਾਲ ਹੀ ਲੋਕਾਂ ਦੇ ਦਿਲ ਦੀਆਂ ਧੜਕਣਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ ਕਿਉਂਕਿ ਕੋਰੋਨਾ ਵਾਇਰਸ ਕਰਕੇ ਪੂਰਾ ਵਿਸ਼ਵ ਲਾਕਡਾਊਨ ਹੈ । ਹਰ ਕੋਈ ਆਪਣੇ ਘਰ ਵਿੱਚ ਬੰਦ ਹੋ ਕੇ ਰਹਿ ਗਿਆ ਹੈ । ਇਸ ਤਰ੍ਹਾਂ ਕਰਨਾ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਕੋਰੋਨਾ ਮਹਾਂਮਾਰੀ ਨੂੰ ਹਰਾਉਣਾ ਹੈ ਤਾਂ ਸਾਨੂੰ ਘਰ ਵਿੱਚ ਰਹਿਣਾ ਪਵੇਗਾ ਹੀ ।ਇਸ ਲਈ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੀ ਵਿਸਾਖੀ ਨੂੰ ਖ਼ਾਸ ਬਨਾਉਣ ਜਾ ਰਿਹਾ ਹੈ ।

https://www.instagram.com/p/B-xBQVlFC52/

ਤੁਸੀਂ ਘਰ ਵਿੱਚ ਰਹਿ ਕੇ ਵੀ ਇਸ ਤਿਉਹਾਰ ਦੀਆਂ ਖੁਸ਼ੀਆਂ ਤੇ ਖੇੜਿਆਂ ਨੂੰ ਮਾਣ ਸਕੋਗੇ ਕਿਉਂਕਿ ਪੀਟੀਸੀ ਨੈੱਟਵਰਕ 11 ਅਪ੍ਰੈਲ ਤੋਂ 13 ਅਪ੍ਰੈਲ ਤੱਕ ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ, ਪੀਟੀਸੀ ਮਿਊਜ਼ਿਕ ਤੇ ਪੀਟੀਸੀ ਗੋਲਡ ਵਿਸਾਖੀ ਮੇਲਾ ਮਨਾਉਣ ਜਾ ਰਿਹਾ ਹੈ । ਇਸ ਮੇਲੇ ਵਿੱਚ ਤੁਸੀਂ ਹਰ ਦਿਨ ਨਵੇਂ ਤੋਂ ਨਵੇਂ ਗਾਣੇ, ਵੱਖ ਵੱਖ ਗਾਇਕਾਂ ਦੀ ਪ੍ਰਫਾਰਮੈਂਸ, ਹਿੱਟ ਪੰਜਾਬੀ ਫ਼ਿਲਮਾਂ ਤੇ ਹੋਰ ਬਹੁਤ ਸਾਰੇ ਐਂਟਰਟੇਨਮੈਂਟ ਨਾ ਭਰਪੂਰ ਪ੍ਰੋਗਰਾਮਾਂ ਦਾ ਆਨੰਦ ਮਾਣ ਸਕੋਗੇ ।

ਪੀਟੀਸੀ ਪੰਜਾਬੀ ‘ਤੇ ਤੁਹਾਨੂੰ ਕਈ ਫ਼ਿਲਮਾਂ ਵੀ ਵਿਖਾਈਆਂ ਜਾਣਗੀਆਂ । ਜਿਸ ‘ਚ ਸਰਗੁਣ ਮਹਿਤਾ ਅਤੇ ਬਿੰਨੂ ਵੀ ਆਪਣਾ ਝੱਲ ਖਿਲਾਰਨਗੇ। ਜੀ ਹਾਂ ਉਨ੍ਹਾਂ ਦੀ ਫ਼ਿਲਮ ‘ਝੱਲੇ’ ਪ੍ਰਸਾਰਿਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜਿੰਮੀ ਸ਼ੇਰਗਿੱਲ ਅਤੇ ਜਸਵਿੰਦਰ ਭੱਲਾ ਦੀ ਫ਼ਿਲਮ ‘ਵਿਸਾਖੀ ਲਿਸਟ’ ਵੀ ਵਿਖਾਈ ਜਾਵੇਗੀ ।ਹੁਣ ਦੇਰ ਕਿਸ ਗੱਲ ਦੀ ਟੀਵੀ ਆਨ ਕਰੋ ਤੇ ਟਿਊਨ ਕਰੋ ਪੀਟੀਸੀ ਪੰਜਾਬੀ ਤੇ ਘਰ ਬੈਠੇ ਹੀ ਆਨੰਦ ਮਾਣੋ ਵਿਸਾਖੀ ਮੇਲੇ ਦੀ ।

Related Post