ਇਸ ਮੁੰਡੇ ਨੇ ਘਰ ਬੈਠੇ ਇਹ ਕੰਮ ਕਰਕੇ ਜਿੱਤਿਆ ਇੱਕ ਕਰੋੜ ਦਾ ਇਨਾਮ …!

By  Rupinder Kaler June 9th 2020 10:05 AM

ਲਾਕਡਾਊਨ ਕਰਕੇ ਹਰ ਕੋਈ ਆਪਣੇ ਘਰ ਵਿੱਚ ਰਹਿਣ ਲਈ ਮਜ਼ਬੂਰ ਹੈ । ਇਸ ਲਾਕਡਾਊਨ ਕਰਕੇ ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਹੀ ਦਫਤਰਾਂ ਦੇ ਕੰਮ ਕਰ ਰਹੇ ਹਨ । ਇੱਥੇ ਹੀ ਬਸ ਨਹੀਂ ਬਹੁਤ ਸਾਰੇ ਟੀਵੀ ਚੈਨਲ ਵੀ ਆਪਣੇ ਸ਼ੋਅ ਆਨਲਾਈਨ ਚਲਾ ਰਹੇ ਹਨ । ਇਸ ਸਭ ਦੇ ਚਲਦੇ ਪੀਟੀਸੀ ਨੈੱਟਵਰਕ ਵੀ ਪਹਿਲੀ ਵਾਰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਆਨਲਾਈਨ ਲੈ ਕੇ ਆ ਰਹੇ ਹਨ ।‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ ।

https://www.instagram.com/p/CBISWushDsp/

ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ । ਉਧਰ ਇਸੇ ਤਰ੍ਹਾਂ ਆਨਲਾਈਨ ਰਿਆਲਿਟੀ ਸ਼ੋਅ 'ਐਂਟਰਟੇਨਰ ਨੰ.-1' ਦੇ ਜੇਤੂ ਬਾਬਾ ਜੈਕਸਨ ਉਰਫ਼ ਯੁਵਰਾਜ ਸਿੰਘ ਚੁਣੇ ਗਏ। ਜਨਤਾ ਤੋਂ ਮਿਲੇ ਲਾਈਕ ਦੇ ਆਧਾਰ 'ਤੇ ਟਿਕ-ਟਾਕ ਫੇਮ ਡਾਂਸਰ ਬਾਬਾ ਜੈਕਸਨ ਨੂੰ ਇਨਾਮ ਵਜੋਂ 1 ਕਰੋੜ ਰੁਪਏ ਦੀ ਰਾਸ਼ੀ ਮਿਲੀ। ਇਸ ਸ਼ੋਅ ਵਿਚ ਯੁਵਰਾਜ ਨੇ ਕਈ ਵਾਰ ਸਿਖਰਲੇ 10 ਮੁਕਾਬਲੇਬਾਜ਼ਾਂ ਵਿਚ ਥਾਂ ਬਣਾਈ।

'ਐਂਟਰਟੇਨਰ ਨੰ.-1' ਵਿਚ ਸਾਰੇ ਮੁਕਾਬਲੇਬਾਜ਼ਾਂ ਨੂੰ ਲੋਕਾਂ ਦੇ ਮਨੋਰੰਜਨ ਲਈ ਘਰ ਬੈਠੇ ਵੀਡੀਓ ਬਣਾ ਕੇ ਅਪਲੋਡ ਕਰਨਾ ਸੀ। ਸ਼ੋਅ ਦੇ ਪੇਸ਼ਕਾਰ ਵਰੁਣ ਧਵਨ ਨੇ ਸੋਸ਼ਲ ਮੀਡੀਆ 'ਤੇ ਜੇਤੂ ਦੇ ਨਾਂ ਦਾ ਐਲਾਨ ਕਰਦੇ ਹੋਏ ਯੁਵਰਾਜ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਬਤੌਰ ਮੇਜ਼ਬਾਨ ਇਹ ਮੇਰਾ ਪਹਿਲਾ ਸ਼ੋਅ ਸੀ। ਮੈਨੂੰ ਪਤਾ ਹੈ ਕਿ ਤੁਹਾਡਾ ਸੰਘਰਸ਼ ਕਿਹੋ ਜਿਹਾ ਰਿਹਾ। ਤੁਸੀਂ ਲਗਾਤਾਰ ਅੱਠ ਹਫ਼ਤੇ ਤਕ ਬਿਹਤਰੀਨ ਪਰਫਾਰਮੈਂਸ ਦਿੱਤੀ ਹੈ। ਮੈਂ ਤੁਹਾਨੂੰ ਮਿਲ ਕੇ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਸੀ, ਪਰ ਹਾਲਾਤ ਅਨੁਕੂਲ ਨਹੀਂ ਸਨ ।

https://www.instagram.com/p/CBI2FYthICy/?utm_source=ig_embed

Related Post