ਬਾਲੀਵੁੱਡ ਐਕਟਰ ਵਰੂਣ ਧਵਨ ਦੀ ਸਲਾਨਾ ਆਮਦਨ ਹੈ ਏਨੇਂ ਕਰੋੜ ਰੁਪਏ, ਛੇ ਸਾਲ ਦੇ ਕਰੀਅਰ 'ਚ ਬਣਾਈ ਏਨੇਂ ਅਰਬ ਦੀ ਜ਼ਾਇਦਾਦ

By  Rupinder Kaler April 24th 2019 12:31 PM

ਵਰੂਣ ਧਵਨ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਐਕਟਿੰਗ ਨਾਲ ਲੋਕਾਂ ਵਿੱਚ ਪਹਿਚਾਣ ਬਣਾ ਲਈ ਹੈ । ਇਸ ਕਰਕੇ ਨਵੇਂ ਐਕਟਰਾਂ ਵਿੱਚ ਉਸ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ । ਕਰਨ ਜ਼ੌਹਰ ਦੀ ਫ਼ਿਲਮ ਸਟੂਡੈਂਟ ਆਫ ਦ ਈਅਰ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੇ ਵਰੂਣ ਧਵਨ ਨੇ ਹੁਣ ਤੱਕ ਕਈ ਸਫ਼ਲ ਫਿਲਮਾਂ ਦਿੱਤੀਆ ਹਨ ।

varun-dhawan-and-alia-bhatt varun-dhawan-and-alia-bhatt

ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇਣ ਵਾਲੇ ਵਰੂਣ ਧਵਨ ਦੀ ਆਮਦਨ ਵਿੱਚ ਵੀ ਹੈਰਾਨ ਕਰਨ ਵਾਲਾ ਵਾਧਾ ਹੋਇਆ ਹੈ । ਵਰੂਣ ਧਵਨ ਆਪਣੇ ਛੇ ਸਾਲਾਂ ਦੇ ਕਰੀਅਰ ਵਿੱਚ ਅਰਬਾਂ ਰੁਪਏ ਦੀ ਜ਼ਾਇਦਾਦ ਦੇ ਮਾਲਕ ਬਣ ਗਏ ਹਨ । ਖ਼ਬਰਾਂ ਦੀ ਮੰਨੀਏ ਤਾਂ ਵਰੂਣ ਧਵਨ ਦੀ ਕੁਲ ਜ਼ਾਇਦਾਦ 120 ਕਰੋੜ ਦੀ ਹੈ । ਜਿਹੜੀ ਕਿ ਇੱਕ ਅਰਬ ਤੋਂ ਜ਼ਿਆਦਾ ਬਣਦੀ ਹੈ ।

Varun-Dhawan Varun-Dhawan

ਵਰੂਣ ਧਵਨ ਦੀ ਸਲਾਨਾ ਆਮਦਨ ਦੀ ਗੱਲ ਕੀਤੀ ਜਾਵੇ ਤਾਂ ਇਹ 35 ਕਰੋੜ ਦੇ ਲੱਗਪਗ ਹੈ । ਵਰੂਣ ਨੇ ਕੁਝ ਮਹੀਨੇ ਪਹਿਲਾਂ ਇੱਕ ਸ਼ਾਨਦਾਰ ਫਲੈਟ ਵੀ ਖਰੀਦਿਆ ਹੈ ਜਿਸ ਦੀ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ।

https://www.youtube.com/watch?time_continue=42&v=uRfdyt8HuMw

ਵਰੂਣ ਦੇ ਘਰ ਦੀ ਕੀਮਤ 20 ਕਰੋੜ ਮੰਨੀ ਜਾਂਦੀ ਹੈ । ਇਸ ਤੋਂ ਇਲਾਵਾ ਵਰੂਣ ਧਵਨ ਕੋਲ ਕਈ ਆਲੀਸ਼ਾਨ ਗੱਡੀਆਂ ਹਨ । ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਵਿੱਚ ਹੈ । ਵਰੂਣ ਧਵਨ ਏਨੀਂ ਦਿਨੀਂ ਆਪਣੀ ਫ਼ਿਲਮ ABCD-3  ਦੀ ਸ਼ੂਟਿੰਗ ਵਿੱਚ ਬਿਜੀ ਹੈ । ਇਸ ਫ਼ਿਲਮ ਲਈ ਉਹਨਾਂ ਨੇ ਲਗਭਗ 20 ਕਰੋੜ ਰੁਪਏ ਫ਼ੀਸ ਲਈ ਹੈ ।

Related Post