ਹਾਂਗ ਕਾਂਗ ਵਿਚ ਵਰੁਣ ਧਵਨ ਦਾ ਲਗਿਆ ਮੋਮ ਦਾ ਪੁਤਲਾ, ਵੇਖੋ ਤਸਵੀਰਾਂ

By  Gourav Kochhar January 30th 2018 10:38 AM

ਬਾਲੀਵੁੱਡ ਅਭਿਨੇਤਾ ਵਰੁਣ ਧਵਨ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਅੱਜ ਉਨ੍ਹਾਂ ਨੂੰ ਹਾਂਗ ਕਾਂਗ ਸਥਿਤ ਮੈਡਮ ਤੁਸਾਦ ਮਿਊਜ਼ੀਅਮ 'ਚ ਜਗ੍ਹਾ ਮਿਲ ਗਈ ਹੈ। ਜੀ ਹਾਂ, ਵਰੁਣ ਧਵਨ ਦਾ ਮੌਮ ਦਾ ਪੁੱਤਲਾ ਇਸ ਮਿਊਜ਼ੀਅਮ 'ਚ ਲਗਾਇਆ ਗਿਆ ਹੈ।

varun dhawan2

ਹਾਂਗ ਕਾਂਗ ਦੇ ਇਸ ਮਿਊਜ਼ੀਅਮ 'ਚ ਵਰੁਣ ਤੋਂ ਪਹਿਲਾਂ ਮਹਾਤਮਾ ਗਾਂਧੀ, ਅਮਿਤਾਭ ਬੱਚਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਮਾਣ ਹਾਸਲ ਹੋਇਆ ਸੀ। ਹੁਣ ਵਰੁਣ ਦਾ ਨਾਂ ਵੀ ਇਸ ਲਿਸਟ 'ਚ ਜੁੜ ਚੁੱਕਿਆ ਹੈ। ਵਰੁਣ ਲਈ ਇਹ ਪੱਲ ਬੇਹੱਦ ਖਾਸ ਰਿਹਾ ਹੈ। ਇਸ ਦੌਰਾਨ ਵਰੁਣ ਆਪਣੇ ਮੌਮ ਦੇ ਪੁਤਲੇ ਨਾਲ ਆਪਣਾ ਸਿਗਨੇਚਰ ਪੋਜ਼ ਦਿੰਦੇ ਨਜ਼ਰ ਆਏ। ਵਰੁਣ ਨਾਲ ਉਨ੍ਹਾਂ ਦੇ ਪਿਤਾ ਡੇਵਿਡ ਧਵਨ ਉਨ੍ਹਾਂ ਦੇ ਸਿਗਨੇਚਰ ਪੋਜ਼ ਨੂੰ ਕਾਪੀ ਕਰਦੇ ਦਿਖਾਈ ਦਿੱਤੇ।

varun dhawan

EXCLUSIVE one on one with the one pic.twitter.com/oDH4dfyW3I

— Varun Dhawan (@Varun_dvn) January 30, 2018

ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਵਰੁਣ ਜਲਦ ਹੀ 'ਅਕਤੂਬਰ' ਤੇ 'ਸੂਈ ਧਾਗਾ' 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਬੀਤੇ ਦਿਨੀਂ ਰਿਲੀਜ਼ ਹੋਈ ਫਿਲਮ 'ਜੁੜਵਾ 2' ਬਾਕਸ ਆਫਿਸ ਸਫਲ ਸਾਬਤ ਹੋਈ ਸੀ। ਫਿਲਮ 'ਚ ਵਰੁਣ ਦੀ ਅਦਾਕਾਰੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ।

varun dhawan3

Related Post