‘ਫੁਕਰੇ’ ਵਰੁਣ ਸ਼ਰਮਾ ਨੇ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ, ਵੀਡੀਓ ਵਾਇਰਲ

By  Rupinder Kaler February 4th 2020 02:04 PM

ਬਾਲੀਵੁੱਡ ਵਿੱਚ ਫੁਕਰੇ ਨਾਮ ਨਾਲ ਮਸ਼ਹੂਰ ਅਦਾਕਾਰ ਵਰੁਣ ਸ਼ਰਮਾ ਆਪਣਾ 30ਵਾਂ ਜਨਮ ਦਿਨ ਮਨਾ ਰਹੇ ਹਨ ।ਵਰੁਣ ਦਾ ਜਨਮ 4 ਫਰਵਰੀ 1991 ਨੂੰ ਪੰਜਾਬ ਦੇ ਜਲੰਧਰ ਵਿੱਚ ਹੋਇਆ ਸੀ ।ਵਰੁਣ ਦਾ ਬਚਪਨ ਜਲੰਧਰ ਵਿੱਚ ਹੀ ਬੀਤਿਆ ਹੈ । ਉਹਨਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਲਾਰੈਂਸ ਸਕੂਲ ਤੋਂ ਪੂਰੀ ਕੀਤੀ ਹੈ ।ਵਰੁਣ ਨੇ ਫੁਕਰੇ ਫ਼ਿਲਮ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।

https://www.instagram.com/p/B7_E2B9B9si/

ਇਸ ਫ਼ਿਲਮ ਵਿੱਚ ਉਹਨਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਕੰਮ ਮਿਲਿਆ ।ਵਰੁਣ ਨੇ ਦੇਰ ਰਾਤ ਆਪਣੇ ਪਰਿਵਾਰ ਨਾਲ ਆਪਣਾ ਜਨਮ ਦਿਨ ਮਨਾਇਆ ਹੈ । ਸੋਸ਼ਲ ਮੀਡੀਆ ਤੇ ਉਹਨਾਂ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਉਹ ਖੁਦ ਨੂੰ ਜਨਮ ਦਿਨ ਵਿਸ਼ ਕਰਦੇ ਹੋਏ ਤੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/B5zf3qqhiNv/

ਇਸ ਵੀਡੀਓ ਵਿੱਚ ਵਰੁਣ ਦੀ ਮੰਮੀ ਤੇ ਭੈਣ ਨਜ਼ਰ ਆ ਰਹੇ ਹਨ ।ਵਰੁਣ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਰੂਹ ਅਫਜਾ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਰਾਜਕੁਮਾਰ ਰਾਵ, ਜਾਹਨਵੀ ਕਪੂਰ ਵੀ ਹਨ । ਇਹ ਫ਼ਿਲਮ ਅਗਲੇ ਸਾਲ 20 ਮਾਰਚ ਨੂੰ ਰਿਲੀਜ਼ ਹੋਵੇਗੀ ।

https://www.instagram.com/p/B8ImOLgHNMl/

Related Post