ਆਪਣੇ ਘਰ ਤੋਂ ਨੈਗੇਟਿਵ ਐਨਰਜੀ ਦੂਰ ਭਜਾਉਣ ਲਈ ਤੁਸੀਂ ਵੀ ਅਪਣਾ ਸਕਦੇ ਹੋ ਵਾਸਤੂ ਦੇ ਇਹ ਟਿਪਸ

By  Rupinder Kaler September 4th 2020 01:02 PM

ਸਾਡੇ ਵਿੱਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹਨ ਜਿਹੜੇ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਚੱਲਦੇ ਹਨ । ਪਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਹਨ ਜਿਹੜੇ ਇਸ ਸਭ ਨੂੰ ਨਹੀਂ ਮੰਨਦੇ, ਪਰ ਜੋ ਲੋਕ ਇਸ ਨੂੰ ਮੰਨਦੇ ਹਨ, ਉਹ ਲੋਕ ਇਹ ਟਿਪਸ ਅਪਣਾ ਕੇ ਆਪਣੇ ਘਰ ਵਿੱਚੋਂ ਨੈਗੇਟਿਵ ਐਨਰਜੀ ਨੂੰ ਦੂਰ ਕਰ ਸਕਦੇ ਹਨ । ਵਾਸਤੂ ਦੇ ਹਿਸਾਬ ਨਾਲ ਕੁਝ ਚੀਜਾਂ ਤੁਹਾਡੇ ਘਰ ਨੂੰ ਪਾਜਟਿਵ ਐਨਰਜੀ ਨਾਲ ਭਰ ਦੇਣਗੀਆਂ ।

ਚਿੱਟੇ ਫੁੱਲ

ਘਰ ਵਿੱਚ ਫੁੱਲ ਰੱਖਣਾ ਬਹੁਤ ਵਧੀਆ ਗੱਲ ਹੈ, ਪਰ ਚਿੱਟੇ ਫੁੱਲ ਜ਼ਿਆਦਾ ਸਕਰਾਤਮਕ ਊਰਜਾ ਫੈਲਾਉਂਦੇ ਹਨ । ਇਸ ਲਈ ਘਰ ਵਿੱਚ ਸਫੇਦ ਫੁੱਲ ਲਗਾਓ ਜਿਸ ਨਾਲ ਪਾਜਟਿਵ ਐਨਰਜੀ ਆਵੇਗੀ ।

ਨਮਕ

ਵਾਸਤੂ ਦੇ ਹਿਸਾਬ ਨਾਲ ਨਮਕ ਵੀ ਪਾਜਟਿਵ ਐਨਰਜੀ ਲਈ ਫਾਇਦੇਮੰਦ ਹੈ । ਕਮਰੇ ਵਿੱਚ ਥੋੜਾ ਨਮਕ ਛਿੜਕੋ ਤੇ ਉਸ ਨੂੰ ਕੁਝ ਚਿਰ ਲਈ ਉਸੇ ਤਰ੍ਹਾਂ ਰਹਿਣ ਦਿਓ ।

ਬਿੱਲੀ

ਜੇਕਰ ਤੁਹਾਡੇ ਘਰ ਬਿੱਲੀ ਹੈ ਤਾਂ ਚੰਗੀ ਗੱਲ ਹੈ ਕਿਉਂਕਿ ਵਾਸਤੂ ਦੇ ਹਿਸਾਬ ਨਾਲ ਜਿਨ੍ਹਾਂ ਦੇ ਘਰ ਬਿੱਲੀ ਹੁੰਦੀ ਹੈ । ਉਹਨਾਂ ਦੇ ਘਰ ਤੋਂ ਨੈਗੇਟਿਵ ਐਨਰਜੀ ਦੂਰ ਰਹਿੰਦੀ ਹੈ ।

ਐਲੋਵੇਰਾ ਜੈਲ

ਵੈਸੇ ਤਾਂ ਐਲੋਵੇਰਾ ਦੇ ਕਈ ਫਾਇਦੇ ਹਨ, ਪਰ ਇਸ ਦਾ ਵੱਡਾ ਫਾਇਦਾ ਘਰ ਲਈ ਵੀ ਹੈ । ਘਰ ਵਿੱਚ ਐਲੋਵੇਰਾ ਰੱਖਣ ਨਾਲ ਨੈਗੇਟਿਵ ਐਨਰਜੀ ਪਾਜਟਿਵ ਐਨਰਜੀ ਵਿੱਚ ਬਦਲ ਜਾਂਦੀ ਹੈ ।

ਕੈਂਡਲ

ਘਰ ਵਿੱਚ ਜਲ ਰਹੀ ਮੋਮਬੱਤੀ ਪ੍ਰਕਾਸ਼ ਦੇਣ ਦੇ ਨਾਲ ਨਾਲ ਸਕਾਰਤਮਕ ਊਰਜਾ ਵੀ ਫੈਲਾਉਂਦੀ ਹੈ ।

ਖੱਟੇ ਫਲ

ਸੰਤਰੇ ਤੇ ਨਿੰਬੂ ਵਰਗੇ ਫਲ ਨਕਾਰਾਤਮਕ ਊਰਜਾ ਨੂੰ ਭਜਾਉਣ ਵਿੱਚ ਸਹਾਇਕ ਹੁੰਦੇ ਹਨ ।ਇਸੇ ਲਈ ਇਹਨਾਂ ਨੂੰ ਵੀ ਘਰ ਵਿੱਚ ਰੱਖ ਸਕਦੇ ਹਾਂ ।

Related Post