ਜਦੋਂ ਇਸ ਪੰਜਾਬੀ ਨੇ ਬਚਾਈ ਸੀ ਮਿਥੁਨ ਚੱਕਰਵਰਤੀ ਦੀ ਜਾਨ,ਜਾਣੋ ਪੂਰੀ ਕਹਾਣੀ

By  Shaminder October 2nd 2019 03:02 PM

ਵੀਰੂ ਦੇਵਗਨ ਦਾ ਨਾਂਅ ਬਾਲੀਵੁੱਡ 'ਚ ਬੜੇ ਹੀ ਅਦਬ ਅਤੇ ਸਤਿਕਾਰ ਦੇ ਨਾਲ ਲਿਆ ਜਾਂਦਾ ਹੈ । ਉਨ੍ਹਾਂ ਨੇ ਬਾਲੀਵੁੱਡ 'ਤੇ ਆਪਣੇ ਸਟੰਟਾਂ ਦੀ ਬਦੌਲਤ ਕਈ ਦਹਾਕੇ ਤੱਕ ਰਾਜ ਕੀਤਾ ਹੈ। ਪੰਜਾਬ ਦੇ ਜੰਮਪਲ ਇਸ ਸਟੰਟਮੈਨ ਦਾ ਪਿਛਲੇ ਦਿਨੀਂ ਹੀ ਦਿਹਾਂਤ ਹੋਇਆ ਹੈ । ਪਰ ਪੰਜਾਬ ਦਾ ਇਹ ਸਟੰਟਮੈਨ ਆਪਣੇ ਹੁਨਰ ਦਾ ਪ੍ਰਦਰਸ਼ਨ ਸਿਰਫ਼ ਫ਼ਿਲਮਾਂ 'ਚ ਹੀ ਨਹੀਂ ਸੀ ਕਰਦਾ ਬਲਕਿ ਉਹ ਅਸਲ ਜ਼ਿੰਦਗੀ 'ਚ ਵੀ ਆਪਣੇ ਇਸ ਹੁਨਰ ਦੇ ਨਾਲ ਲੋਕਾਂ ਦੀ ਜਾਨ ਬਚਾਉਂਦਾ ਸੀ ।

ਹੋਰ ਵੇਖੋ:ਬਾਲੀਵੁੱਡ ਦੇ ਡਿਸਕੋ ਡਾਂਸਰ ਦੀ ਸਿਹਤ ਵਿਗੜੀ ,ਲਾਸ ਏਂਜਲਸ ‘ਚ ਚੱਲ ਰਿਹਾ ਇਲਾਜ

mithun chakraborty jump  के लिए इमेज परिणाम

ਜੀ ਹਾਂ ਅਜੇ ਦੇਵਗਨ ਦੇ ਪਿਤਾ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਵਾਕਿਆ ਤੁਹਾਨੂੰ ਦੱਸਣ ਜਾ ਰਹੇ ਹਾਂ । ਗੱਲ ੧੯੮੬ ਦੀ ਹੈ ਉਸ ਸਮੇਂ ਅਦਾਕਾਰ ਮਿਥੁਨ ਚੱਕਰਵਰਤੀ ਐਕਸ਼ਨ ਡਾਇਰੈਕਟਰ ਵੀਰੂ ਦੇਵਗਨ ਦੇ ਨਾਲ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ ।

mithun chakraborty jump  के लिए इमेज परिणाम

ਸੀਨ 'ਚ ਮਿਥੁਨ ਨੂੰ 50 ਫੁੱਟ ਦੀ ਉਚਾਈ ਤੋਂ ਛਾਲ ਮਾਰਨੀ ਸੀ,ਪਰ ਇਸੇ ਦੌਰਾਨ ਐਕਸ਼ਨ ਕਰਦੇ ਹੋਏ ਉਨ੍ਹਾਂ ਦਾ ਬੈਲੇਂਸ ਵਿਗੜ ਗਿਆ ਅਤੇ ਉਹ ਤੇਜ਼ੀ ਨਾਲ ਡਿੱਗਣ ਲੱਗੇ,ਇਸ ਦੌਰਾਨ ਵੀਰੂ ਦੇਵਗਨ ਜੋ ਕਿ ਕੈਮਰੇ 'ਤੇ ਸਭ ਕੁਝ ਵੇਖ ਰਹੇ ਸਨ ਤਾਂ ਤੇਜ਼ੀ ਨਾਲ ਮਿਥੁਨ ਵੱਲ ਦੌੜੇ 'ਤੇ ਉਨ੍ਹਾਂ ਨੂੰ ਆਪਣੀਆਂ ਬਾਹਵਾਂ 'ਚ ਬੋਚ ਲਿਆ ।

mithun with veeru के लिए इमेज परिणाम

ਉਨ੍ਹਾਂ ਨੇ ਆਪਣੀਆਂ ਮਜਬੂਤ ਬਾਹਵਾਂ 'ਚ 50 ਫੁੱਟ ਦੀ ਉਚਾਈ ਤੋਂ ਡਿੱਗ ਰਹੇ ਮਿਥੁਨ ਸੰਭਾਲਿਆ। ਇਸ ਹਾਦਸੇ ਤੋਂ ਬਾਅਦ ਮਿਥੁਨ ਚੱਕਰਵਰਤੀ ਤਿੰਨ ਘੰਟੇ ਤੱਕ ਸਦਮੇ 'ਚ ਰਹੇ ਸਨ ।

Related Post