'ਇੱਕ ਵਾਰੀ ਮਿਲੋ ਬਾਬਾ ਜੀ' ਪ੍ਰਮਾਤਮਾ ਦੀ ਬੰਦਗੀ 'ਚ ਬੋਲੇ ਵੀਤ ਬਲਜੀਤ

By  Shaminder October 10th 2018 06:49 AM

ਸੰਸਾਰਕ ਚੀਜ਼ਾਂ ਇਨਸਾਨ ਨੂੰ ਕੁਝ ਪਲਾਂ ਤੱਕ ਤਾਂ ਖੁਸ਼ੀ ਦੇ ਸਕਦੀਆਂ ਨੇ ।ਪਰ ਸਦੀਵੀ ਖੁਸ਼ੀ ਉਸ ਮਾਲਕ ਅਤੇ ਪਰਮ ਪਿਤਾ ਪ੍ਰਮਾਤਮਾ ਦੀ ਹਜ਼ੂਰੀ 'ਚ ਹਰ ਵੇਲੇ ਰਹਿਣ 'ਤੇ ਹੀ ਮਿਲ ਸਕਦੀ ਹੈ ਪਰ ਅਸੀਂ ਇਹ ਸਭ ਕੁਝ ਜਾਣਦੇ ਹੋਏ ਵੀ ਇਨਾਂ ਸੰਸਾਰਕ ਕੰਮਾਂ -ਕਾਰਾਂ 'ਚ ਉਲਝ ਕੇ ਹੀ ਆਪਣਾ ਸਮਾ ਗੁਆ ਦਿੰਦੇ ਹਾਂ । ਵੀਤ ਬਲਜੀਤ ਪੰਜਾਬੀ ਇੰਡਸਟਰੀ 'ਚ ਇੱਕ ਮੰਨੀ ਪ੍ਰਮੰਨੀ ਸ਼ਖਸ਼ੀਅਤ ਹਨ ਅਤੇ ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।

ਹੋਰ ਵੇਖੋ : ਕਿਰਸਾਨੀ ਅਤੇ ਵੱਡੀ ਕਬੀਲਦਾਰੀ ਦੀਆਂ ਮਜਬੂਰੀਆਂ ਨੂੰ ਦਰਸਾਉਂਦਾ ਹੈ ਵੀਤ ਬਲਜੀਤ ਦਾ ਨਵਾਂ ਗੀਤ ‘ਮੁੰਡਾ ਕੋਹੀਨੂਰ ‘

https://www.instagram.com/p/Bou_t1KDnOk/?hl=en&taken-by=veetbaljit_

ਇੱਕ ਸੇਲੀਬਰੇਟੀ ਹੋਣ ਦੇ ਨਾਤੇ ਉਨ੍ਹਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਕਾਫੀ ਰੁੱਝੀ ਹੁੰਦੀ ਹੈ ਪਰ ਇਨ੍ਹਾਂ ਸੰਸਾਰਕ ਰੁਝੇਵਿਆਂ ਚੋਂ ਵੀ ਕੁਝ ਸਮਾਂ ਉਹ ਪ੍ਰਮਾਤਮਾ ਦੀ ਬੰਦਗੀ 'ਤੇ ਉਸ ਨੂੰ ਯਾਦ ਕਰਨ 'ਚ ਬਿਤਾਉਂਦੇ ਨੇ ।ਵੀਤ ਬਲਜੀਤ ਜਿੱਥੇ ਇੱਕ ਵਧੀਆ ਇਨਸਾਨ ਨੇ ਉੱਥੇ ਹੀ ਉਹ ਧਾਰਮਿਕ ਬਿਰਤੀ ਦੇ ਮਾਲਕ ਵੀ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।

ਜਿਸ 'ਚ ਉਹ ਬਾਬਾ ਹਰਭਜਨ ਸਿੰਘ ਨਾਲ ਸ਼ਬਦ ਗਾਇਨ ਕਰਦੇ ਨਜ਼ਰ ਆ ਰਹੇ ਨੇ । ਉਹ ਸ਼ਬਦ ਗਾਇਨ 'ਚ ਵੀ ਰੂਚੀ ਰੱਖਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਬਾਬਾ ਹਰਭਜਨ ਸਿੰਘ ਉਨ੍ਹਾਂ ਨਾਲ ਸ਼ਬਦ ਗਾਇਨ ਕਰ ਰਹੇ ਨੇ । ਬਾਬਾ ਹਰਭਜਨ ਸਿੰਘ ਜੀ ਸ਼ਬਦ ਗਾਇਨ ਕਰ ਰਹੇ ਨੇ । ਜਿਸ 'ਚ ਉਹ ਇੱਕ ਵਾਰ ਮਿਲੋ ਬਾਬਾ ਜੀ ,ਕਿਤੇ ਵਿੱਛੜੇ ਹੀ ਨਾਂ ਮਰ ਜਾਈਏ ਗਾ ਰਹੇ ਨੇ । ਵੀਤ ਬਲਜੀਤ ਵੀ ਬਾਬਾ ਹਰਭਜਨ ਸਿੰਘ ਜੀ ਦੇ ਸੁਰ ਨਾਲ ਸੁਰ ਮਿਲਾਉਂਦੇ ਨਜ਼ਰ ਆ ਰਹੇ ਨੇ । ਇਸ ਵੀਤ ਬਲਜੀਤ ਜਿੱਥੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੰਮਾਂ ਪਾ ਰਹੇ ਨੇ ਉੁੱਥੇ ਹੀ ਉਨ੍ਹਾਂ ਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ । ਪਿਛਲੇ ਦਿਨੀਂ ਰਿਲੀਜ਼ ਹੋਏ ਉਨ੍ਹਾਂ ਦੇ ਗੀਤ 'ਮੁੰਡਾ ਕੋਹਿਨੂਰ' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

Related Post