ਵੀਤ ਨਾਲ ਨਿੱਕਾ ਵੀਤ ਪਹੁੰਚਿਆ ਸ਼ੂਟਿੰਗ 'ਤੇ, ਵੀਤ ਬਲਜੀਤ ਦੇ ਪੁੱਤਰ ਦਾ ਇਹ ਵੀਡੀਓ ਆ ਰਿਹਾ ਹਰ ਕਿਸੇ ਨੂੰ ਪਸੰਦ
ਗਾਇਕ, ਗੀਤਕਾਰ ਅਤੇ ਅਦਾਕਾਰ ਵੀਤ ਬਲਜੀਤ ਜਿਹੜੇ ਸੋਸ਼ਲ ਮੀਡੀਆ 'ਤੇ ਅਕਸਰ ਆਪਣੇ ਪੁੱਤਰ ਜਿਸ ਨੂੰ ਸਾਰੇ ਨਿੱਕੇ ਵੀਤ ਦੇ ਨਾਮ ਨਾਲ ਵੀ ਜਾਣਦੇ ਨਾਲ ਨਜ਼ਰ ਆਉਂਦੇ ਰਹਿੰਦੇ ਹਨ। ਹੁਣ ਵੀਤ ਬਲਜੀਤ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਪੁੱਤਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵੀਤ ਅਤੇ ਨਿੱਕਾ ਵੀਤ ਨਜ਼ਰ ਆ ਰਹੇ ਹਨ। ਵੀਤ ਬਲਜੀਤ ਖੁਦ ਸੜ੍ਹਕ ਦੇ ਕਿਨਾਰੇ ਬੈਠੇ ਹਨ ਅਤੇ ਉਹਨਾਂ ਦਾ ਕਿਊਟ ਪੁੱਤਰ ਖੇਡਣ 'ਚ ਮਸ਼ਰੂਫ ਹੈ।
View this post on Instagram
ਵੀਡੀਓ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦੇ ਹੈ ਕਿ ਇਹ ਕਿਸੇ ਸ਼ੂਟਿੰਗ ਦੌਰਾਨ ਦਾ ਹੀ ਵੀਡੀਓ ਹੋ ਸਕਦਾ ਹੈ। ਵੀਤ ਬਲਜੀਤ ਦੇ ਫੈਨ ਨਿੱਕੇ ਵੀਤ ਨੂੰ ਵੀ ਓਨ੍ਹਾਂ ਹੀ ਪਿਆਰ ਕਰਦੇ ਹਨ ਜਿੰਨ੍ਹਾਂ ਵੀਤ ਬਲਜੀਤ ਨੂੰ ਕਰਦੇ ਹਨ। ਹੋ ਸਕਦਾ ਹੈ ਹੁਣ ਉਹਨਾਂ ਦੇ ਆਉਣ ਵਾਲੇ ਕਿਸੇ ਪ੍ਰੋਜੈਕਟ 'ਚ ਨਿੱਕਾ ਵੀਤ ਵੀ ਨਜ਼ਰ ਆਵੇ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਬਹੁਤ ਜਲਦ ਵੀਤ ਬਲਜੀਤ ਫ਼ਿਲਮ 'ਭਾਖੜਾ ਮੈਂ 'ਤੇ ਤੂੰ' ਲੈ ਕੇ ਆ ਰਹੇ ਹਨ ਜਿਸ 'ਚ ਵੀਤ ਨਾਇਕ ਦੀ ਭੂਮਿਕਾ 'ਚ ਨਜ਼ਰ ਆਉਣਗੇ। ਫਿਲਹਾਲ ਦਰਸ਼ਕ ਵੀਤ ਨਾਲ ਨਿੱਕੇ ਵੀਤ ਦਾ ਇਹ ਪਿਆਰਾ ਜਿਹਾ ਵੀਡੀਓ ਕਾਫੀ ਪਸੰਦ ਕਰ ਰਹੇ ਹਨ।