ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਇਆ ਵੀਤ ਬਲਜੀਤ ਦਾ ਪੁੱਤਰ, ਵੀਤ ਬਲਜੀਤ ਨੇ ਤਸਵੀਰ ਕੀਤੀ ਸਾਂਝੀ
ਵੀਤ ਬਲਜੀਤ ਨੇ ਆਪਣੇ ਦਿਲਜੀਤ ਦੋਸਾਂਝ ਦੇ ਨਾਲ ਆਪਣੇ ਬੇਟੇ ਦੀ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ‘ਚ ਵੀਤ ਬਲਜੀਤ ਦਾ ਬੇਟਾ ਕਾਫੀ ਖੁਸ਼ ਨਜ਼ਰ ਆ ਰਿਹਾ ਹੈ ਅਤੇ ਦਿਲਜੀਤ ਦੋਸਾਂਝ ਵੀ ਸਮਾਇਲ ਦੇ ਰਹੇ ਨੇ ।
Diljit
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਵੀਤ ਬਲਜੀਤ ਵੱਲੋਂ ਲਿਖੇ ਗਏ ਕਈ ਹਿੱਟ ਗੀਤ ਦਿਲਜੀਤ ਦੋਸਾਂਝ ਨੇ ਗਾਏ ਹਨ ।
ਹੋਰ ਪੜ੍ਹੋ :ਵੀਤ ਬਲਜੀਤ ਅਤੇ ਅਫਸਾਨਾ ਖ਼ਾਨ ਆਪਣੇ ਨਵੇਂ ਗੀਤ ਨਾਲ ਪਾ ਰਹੇ ਧੱਕ, ਵੀਡੀਓ ਦਰਸ਼ਕਾਂ ਨੂੰ ਆ ਰਹੀ ਪਸੰਦ
diljit
ਜਿਸ ‘ਚ ‘ਖਾੜਕੂ’, ‘ਕਰਮਾਂ ਨੂੰ ਤੂੰ ਮਿਲ ਗਈ ਕਿਸਮਤ ਨੂੰ ਦੁੱਖ ਕੁੜੇ’, ‘ਟਾਈਮ’ ਅਤੇ ਹੋਰ ਅਣਗਿਣਤ ਹੀ ਗੀਤ ਗਾਏ ਹਨ । ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਇੱਕ ਤੋਂ ਬਾਅਦ ਇੱਕ ਗੀਤ ‘ਚ ਉਹ ਨਜ਼ਰ ਆ ਰਹੇ ਨੇ ।
Veet Baljit
ਪਾਲੀਵੁੱਡ ਇੰਡਸਟਰੀ ਦੇ ਨਾਲ-ਨਾਲ ਉਹ ਬਾਲੀਵੁੱਡ ‘ਚ ਵੀ ਸਰਗਰਮ ਹਨ ।
View this post on Instagram
DD Veera with Master Muli Ludhianvi ?
ਪਿੱਛੇ ਜਿਹੇ ਅਕਸ਼ੇ ਕੁਮਾਰ ਦੇ ਨਾਲ ਆਈ ਉਨ੍ਹਾਂ ਦੀ ਫ਼ਿਲਮ ‘ਗੁੱਡ ਨਿਊਜ਼’ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।ਜਲਦ ਹੀ ਉਹ ਫ਼ਿਲਮ ‘ਜੋੜੀ’ ‘ਚ ਨਜ਼ਰ ਆਉਣ ਵਾਲੇ ਹਨ ।