ਵੇਖ ਬਰਾਤਾਂ ਚੱਲੀਆਂ ,ਪਰ ਕਿਸ ਤਰ੍ਹਾਂ ਚੱਲ੍ਹੀਆਂ ਜ਼ਰੂਰ ਵੇਖੋ 

By  Shaminder September 27th 2018 08:42 AM

ਪੰਜਾਬ 'ਚ ਪਿਛਲੇ ਦਿਨੀਂ ਬਰਸਾਤ ਨੇ ਸਾਰੇ ਰਿਕਾਰਡ ਤੋੜ ਦਿੱਤੇ । ਇਸ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਨਾਲ ਵੀ ਦੋ ਚਾਰ ਹੋਣਾ ਪਿਆ । ਪਰ ਇਸ ਦੌਰਾਨ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਨ੍ਹਾਂ 'ਚੋਂ ਕੁਝ ਨੇ ਤਾਂ ਸਭ ਨੂੰ ਝਕਝੌਰ ਕੇ ਰੱਖ ਦਿੱਤਾ । ਪਰ ਕੁਝ ਤਸਵੀਰਾਂ ਅਜਿਹੀਆਂ ਵੀ ਸਨ ਜੋ ਪ੍ਰਸ਼ਾਸਨ ਦੀ ਪੋਲ ਖੋਲਦੀਆਂ ਵੀ ਨਜ਼ਰ ਆਈਆਂ ਜਿਸ ਕਾਰਨ ਲੋਕ ਇਸ ਬਰਸਾਤ ਦੌਰਾਨ ਆਪਣੇ ਕੰਮ ਕਾਜ ਕਰਨ ਲਈ ਵੀ ਔਖੇ ਹੋ ਗਏ । ਪਰ ਕੁਝ ਤਸਵੀਰਾਂ ਹਾਸੋ ਹੀਣੀਆਂ ਵੀ ਸਨ ,ਜੋ ਮੌਸਮ ਖੁਸ਼ਗਵਾਰ ਹੋਣ ਦੇ ਨਾਲ –ਨਾਲ ਸੁਖਦ ਅਹਿਸਾਸ ਦਿਵਾਉਣ ਵਾਲੀਆਂ ਸਨ ।ਇਸ ਤਰ੍ਹਾਂ ਦੀਆਂ ਤਸਵੀਰਾਂ ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਪੰਜਾਬ ਦੇ ਕਿਸੇ ਸ਼ਹਿਰ ਦੀ । ਜੀ ਹਾਂ ਬਰਸਾਤ ਦੇ ਇਸ ਦਿਨ ਇੱਕ ਲਾੜੇ ਦੀ ਬਰਾਤ ਤੁਰਨੀ ਸੀ । ਪਰ ਚਾਰੇ ਪਾਸੇ ਜਲ ਥਲ ਇੱਕ ਹੋਇਆ ਪਿਆ ਸੀ ।

ਹੋਰ ਵੇਖੋ :  ਰਣਜੀਤ ਬਾਵਾ ਜਲਦੀ ਹੀ ਨਜ਼ਰ ਆਉਣਗੇ ਭਲਵਾਨ ਦੇ ਕਿਰਦਾਰ ‘ਚ

 

ਅਜਿਹੇ 'ਚ ਬਰਾਤ ਕਿਵੇਂ ਲੈ ਕੇ ਜਾਣ ਇਹ ਬਰਾਤ ਦੇ ਸਾਹਮਣੇ ਇੱਕ ਵੱਡਾ ਸਵਾਲ ਸੀ ।ਵਿਆਹ ਦਾ ਮੌਕਾ ਸੀ ਅਤੇ ਉੱਧਰ ਲਾੜੀ 'ਤੇ ਉਸ ਦਾ ਪਰਿਵਾਰ ਅਤੇ ਰਿਸ਼ਤੇਦਾਰ ਵੀ ਬੇਸਬਰੀ ਨਾਲ ਬਰਾਤ ਦੀ ਉਡੀਕ ਕਰ ਰਹੇ ਸਨ ,ਪਰ ਬਰਸਾਤ ਸੀ ਕਿ ਰੁਕਣ ਦਾ ਨਾਂਅ ਹੀ ਨਹੀਂ ਸੀ ਲੈ ਰਹੀ ।ਜਾਣਾ ਵੀ ਜ਼ਰੂਰੀ ਸੀ ,ਬਸ ਫਿਰ ਕੀ ਸੀ ਲਾੜੇ ਦੇ ਪਰਿਵਾਰ ਵਾਲਿਆਂ ਨੂੰ ਇੱਕ ਜੁਗਤ ਸੁੱਝੀ ਅਤੇ ਪਹਿਲਾਂ ਤਾਂ ਲਾੜੇ ਨੂੰ ਘਰੋਂ ਤੋਰਿਆ ਗਿਆ ਪਰ ਘਰ ਦੇ ਬਾਹਰ ਕਈ –ਕਈ ਫੁੱਟ ਪਾਣੀ ਖੜ੍ਹਾ ਹੋਇਆ ਸੀ ਜਿਸ ਤੋਂ ਬਾਅਦ ਇੱਕ ਸ਼ਖਸ ਨੇ ਲਾੜੇ ਨੂੰ ਆਪਣੇ ਕੁੱਛੜ ਚੁੱਕਿਆ ਅਤੇ ਲਾੜੇ ਦੀ ਕਾਰ ਤੱਕ ਪਹੁੰਚਾਇਆ ।ਆਖਿਰਕਾਰ ਲਾੜੇ ਦੇ ਕਾਰ 'ਚ ਸਵਾਰ ਹੋਣ ਤੋਂ ਬਾਅਦ ਬਰਾਤ ਰਵਾਨਾ ਹੋ ਸਕੀ। ਲਾੜੇ ਦਾ ਇਹ ਵੀਡਿਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਤੁਸੀਂ ਵੀ ਵੇਖੋ ਇਹ ਵੀਡਿਓ ਕਿਸ ਤਰ੍ਹਾਂ ਮੁਸੀਬਤ ਦੀ ਇਸ ਘੜੀ 'ਚ ਇਹ ਬਰਾਤ ਹਾਸਾ ਮਜ਼ਾਕ ਕਰਦੀ ਹੋਈ ਰਵਾਨਾ ਹੋਈ ।

Related Post