ਵੇਖੋ ਰਣਜੀਤ ਬਾਵਾ ਦਾ ਨਵਾਂ ਗੀਤ ਦਿਲਜਾਨੀਆਂ

By  PTC Buzz November 18th 2017 07:21 PM

ਲਓ ਜੀ ਦੋਸਤੋ ਭਲਵਾਨ ਸਿੰਘ ਇਕ ਵਾਰ ਫਿਰ ਤੋਂ ਮੁੜ ਆਏ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਅਖਾੜੇ ਦੇ ਵਿੱਚ | ਉਹ ਆਪਣੀ ਗਾਇਕੀ ਦਾ ਭਲਵਾਨੀ ਗੇੜਾ ਲਾਉਣ ਦੇ ਲਈ ਤਿਆਰ ਨੇ |

ਜੀ ਆਪਾਂ ਗੱਲ ਕਰ ਰਹੇ ਹਾਂ ਰਣਜੀਤ ਬਾਵਾ ਦੇ ਆਉਣ ਵਾਲੇ ਗੀਤ “ਦਿਲਜਾਨੀਆਂ” ਦੀ | ਦੇਸੀ ਰਾਕ ਸਟਾਰ ਗਿੱਪੀ ਗਰੇਵਾਲ (Gippy Grewal) ਦੇ ਮਿਊਜ਼ਿਕ ਬੈਨਰ ਥੱਲੇ ਇਹ ਗੀਤ ਜਲਦ ਹੀ ਰਿਲੀਜ਼ ਕਿੱਤਾ ਜਾਏਗਾ | ਜੋ ਵੀ ਕਹੋ ਜਿੰਨੀ ਤੇਜ਼ੀ ਦੇ ਨਾਲ ਗਿੱਪੀ ਗਰੇਵਾਲ ਨੇ ਆਪਣੇ ਮਿਊਜ਼ਿਕ ਬੈਨਰ ਨੂੰ ਸਥਾਪਿਤ ਕਿੱਤਾ ਹੈ ਉਨ੍ਹਾਂ ਦੇ ਕਾਰੋਬਾਰ ਦੀ ਸ਼ੈਲੀ ਦੀ ਦਾਦ ਦੇਣੀ ਪਏਗੀ | ਚਲੋ ਜੋ ਵੀ ਹੋਵੇ ਸਾਨੂ ਤਾਂ ਘੈਂਟ ਘੈਂਟ ਗਾਇਕ ਦੇ ਘੈਂਟ ਗੀਤ ਸੁਨਣ ਦੇ ਲਈ ਮਿਲ ਹੀ ਜਾਂਦੇ ਨੇ | ਇਕ ਹੋਰ ਜਾਣਕਾਰੀ ਤੁਹਾਨੂੰ ਦੇ ਦੇਈਏ ਕਿ ਰਨਜੀਤ ਬਾਵਾ Ranjit Bawa ਦੇ ਗੀਤ “ਦਿਲਜਾਨੀਆਂ Diljaniya” ਦਾ ਸੰਗੀਤ ਦਿੱਤਾ ਹੈ ਬੜੇ ਹੀ ਪ੍ਰਤਿਭਾਵਾਨ ਮਿਊਜ਼ਿਕ ਡਾਇਰੈਕਟਰ “ਜੱਸੀ ਕਤਿਆਲ” ਨੇ ਤੇ ਗੀਤ ਨੂੰ ਲਿਖਿਆ ਹੈ “ਫਤਿਹ ਸ਼ੇਰਗਿੱਲ" ਨੇ | ਇਸ ਗੀਤ ਦੀ ਵੀਡੀਓ ਬਣਾਇ ਹੈ “ਬਲਜੀਤ ਸਿੰਘ ਦਿਓ” ਨੇ | ਤਾਂ ਇੰਝ ਸੱਭ ਮਿਲਾਕੇ ਗੀਤ ਤਾਂ ਘੈਂਟ ਹੀ ਹੋਏਗਾ, ਕਿਉਂਕਿ ਇਸ ਗੀਤ ਦੇ ਨਾਲ ਟੀਮ ਜੋ ਇੰਨੀ ਘੈਂਟ ਜੁੜੀ ਹੋਈ ਹੈ !

Related Post