ਸੋਸ਼ਲ ਮੀਡੀਆ ਨੇ ਇਸ ਤਰ੍ਹਾਂ ਬਦਲੀ ਅਖ਼ਬਾਰ ਵੇਚਣ ਵਾਲੇ ਦੀ ਧੀ ਦੀ ਜ਼ਿੰਦਗੀ, ਪਾਸ ਕੀਤੀ ਹਰਿਆਣਾ ਸਿਵਲ ਸਰਵਿਸ ਪ੍ਰੀਖਿਆ

By  Rupinder Kaler January 17th 2020 05:50 PM

ਕਹਿੰਦੇ ਹਨ ਕਿ ਆਸਥਾ ਹੋਣੀ ਚਾਹੀਦੀ ਹੈ ਰਸਤਾ ਆਪਣੇ ਆਪ ਹੀ ਬਣ ਜਾਂਦਾ ਹੈ । ਅਜਿਹਾ ਹੀ ਕੁਝ ਹੋਇਆ ਹੈ ਸ਼ਿਵਜੀਤ ਭਾਰਤੀ ਨਾਲ, ਜਿਸ ਨੇ ਜੀਵਨ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦੇ ਹੋਏ ਹਰਿਆਣਾ ਸਿਵਲ ਸਰਵਿਸ ਪ੍ਰੀਖਿਆ ਪਾਸ ਕਰ ਲਈ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਉਸ ਨੇ ਯੂ-ਟਿਊਬ ਦੀ ਮਦਦ ਲਈ ਹੈ ।

ਸ਼ਿਵਜੀਤ ਭਾਰਤੀ ਕਰਨਾਲ ਦੇ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਹੈ । ਸ਼ਿਵਜੀਤ ਭਾਰਤੀ ਦੇ ਪਿਤਾ ਪਿੰਡ ਵਿੱਚ ਅਖ਼ਬਾਰ ਵੇਚਣ ਦਾ ਕੰਮ ਕਰਦੇ ਹਨ, ਪਰ ਅੱਜ ਉਹਨਾਂ ਦੀ ਬੇਟੀ ਹੀ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਹੈ ।

ਇੱਕ ਇੰਟਰਵਿਊ ਵਿੱਚ ਸ਼ਿਵਜੀਤ ਭਾਰਤੀ ਨੇ ਦੱਸਿਆ ਸੀ ਕਿ ਘਰ ਦੀ ਗਰੀਬੀ ਕਰਕੇ ਉਹ ਚੰਗੀ ਕੋਚਿੰਗ ਨਹੀਂ ਸੀ ਲੈ ਸਕੀ, ਇਸ ਲਈ ਉਸ ਨੇ ਕਿਤਾਬਾਂ ਤੇ ਯੂ-ਟਿਊਬ ਵੀਡੀਓ ਦਾ ਸਹਾਰਾ ਲੈ ਕੇ ਇਸ ਪ੍ਰੀਖਿਆ ਵਿੱਚ ਸਫ਼ਲਤਾ ਹਾਸਲ ਕੀਤੀ ਹੈ ।

ਸ਼ਿਵਜੀਤ ਭਾਰਤੀ ਨੇ ਗਣਿਤ ਵਿੱਚ ਬੈਚਲਰ ਡਿਗਰੀ ਕੀਤੀ ਹੈ ਘਰ ਦੇ ਗੁਜ਼ਾਰੇ ਲਈ ਉਹ ਬੱਚਿਆਂ ਕੋਚਿੰਗ ਦਿੰਦੀ ਹੈ । ਸ਼ਿਵਜੀਤ ਭਾਰਤੀ ਦਾ ਅਗਲਾ ਟੀਚਾ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਨਾ ਹੈ ।

Related Post