ਸਲਮਾਨ ਖ਼ਾਨ ਦੇ ਸਾਹਮਣੇ ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਨੂੰ ਕੀਤਾ ਵਿਆਹ ਲਈ ਪਰਪੋਜ਼, ਸਲਮਾਨ ਖ਼ਾਨ ਨੇ ਕੁਝ ਇਸ ਕੀਤਾ ਰਿਐਕਟ, ਵੀਡੀਓ ਵਾਇਰਲ

By  Rupinder Kaler April 8th 2020 02:34 PM

ਇੱਕ ਸਮਾਂ ਸੀ ਜਦੋਂ ਕੈਟਰੀਨਾ ਕੈਫ ਤੇ ਸਲਮਾਨ ਖ਼ਾਨ ਰਿਲੇਸ਼ਨ ਵਿੱਚ ਸਨ ਪਰ ਕੁਝ ਚਿਰ ਬਾਅਦ ਹੀ ਦੋਹਾਂ ਵਿੱਚ ਬ੍ਰੇਕਅਪ ਹੋ ਗਿਆ । ਇਸ ਬ੍ਰੇਕਅਪ ਦੇ ਬਾਵਜੂਦ ਦੋਵੇਂ ਚੰਗੇ ਦੋਸਤ ਹਨ । ਇਹ ਦੋਸਤੀ ਇਸ ਤਰ੍ਹਾਂ ਦੀ ਹੈ ਕਿ ਕੋਈ ਵੀ ਸਲਮਾਨ ਖ਼ਾਨ ਦੇ ਸਾਹਮਣੇ ਕੈਟਰੀਨਾ ਕੈਫ ਨੂੰ ਵਿਆਹ ਲਈ ਪਰਪੋਜ਼ ਨਹੀਂ ਕਰ ਸਕਦਾ । ਪਰ ਵਿੱਕੀ ਕੌਸ਼ਲ ਨੇ ਇਹ ਹਿੰਮਤ ਦਿਖਾਈ ਹੈ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ । ਦਰਅਸਲ ਇਹ ਇੱਕ ਪੁਰਾਣਾ ਵੀਡੀਓ ਹੈ ।

https://www.instagram.com/p/B-KHTu_hu9Y/

ਇਹ ਵੀਡੀਓ ਕਿਸੇ ਅਵਾਰਡ ਸ਼ੋਅ ਦਾ ਹੈ ਜਿਸ ਵਿੱਚ ਵਿੱਕੀ ਮੇਜ਼ਬਾਨ ਹਨ ਤੇ ਉਹ ਸਟੇਜ ਤੇ ਮੌਜੂਦ ਕੈਟਰੀਨਾ ਕੈਫ ਨੂੰ ਵਿਆਹ ਲਈ ਪਰਪੋਜ਼ ਕਰਦੇ ਹਨ । ਵਿੱਕੀ ਕੈਟਰੀਨਾ ਨੂੰ ਪੁੱਛਦੇ ਹਨ ‘ਮੇਰੇ ਨਾਲ ਵਿਆਹ ਕਰਵਾਏਂਗੀ’ । ਵਿੱਕੀ ਕਹਿੰਦੇ ਹਨ ‘ਵਿਆਹਾਂ ਦਾ ਸੀਜਨ ਚੱਲ ਰਿਹਾ ਹੈ ਤੇ ਸ਼ਾਇਦ ਤੇਰਾ ਵੀ ਵਿਆਹ ਕਰਵਾਉਣ ਦਾ ਮੂਡ ਹੋ ਗਿਆ ਹੋਵੇ’ । ਵਿੱਕੀ ਦੀ ਇਸ ਤਰ੍ਹਾਂ ਦੀ ਗੱਲ ਤੋਂ ਬਾਅਦ ਬੈਕਗਰਾਊਂਡ ਵਿੱਚ ਗਾਣਾ ਵੱਜਦਾ ਹੈ ।

https://www.instagram.com/p/B-cIm1WBNll/

ਵਿੱਕੀ ਦੀ ਇਸ ਤਰ੍ਹਾਂ ਦੀ ਗੱਲ ਤੇ ਕੈਟਰੀਨਾ ਹੈਰਾਨੀ ਨਾਲ ਦੇਖਦੀ ਹੈ ਤੇ ਸਲਮਾਨ ਖ਼ਾਨ ਆਪਣੀ ਭੈਣ ਅਰਪਿਤਾ ਦੇ ਮੋਢੇ ਤੇ ਸਿਰ ਰੱਖ ਕੇ ਸੌਂਅ ਜਾਂਦੇ ਹਨ । ਕੈਟਰੀਨਾ ਵਿੱਕੀ ਨੂੰ ਜਵਾਬ ਦਿੰਦੇ ਹੋਏ ਕਹਿੰਦੀ ਹੈ ‘ਹਿੰਮਤ ਨਹੀਂ ਹੈ’ । ਉਦੋਂ ਹੀ ਸਲਮਾਨ ਖ਼ਾਨ ਨੀਂਦ ਤੋਂ ਜਾਗ ਜਾਂਦੇ ਹਨ । ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਵਿੱਚ ਕੁਝ ਚੱਲ ਰਿਹਾ ਹੈ । ਦੋਵੇਂ ਇੱਕਠੇ ਦਿਖਾਈ ਦਿੰਦੇ ਹਨ । ਪਰ ਇਸ ਬਾਰੇ ਦੋਹਾਂ ਵਿੱਚੋਂ ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ ।

https://www.instagram.com/p/B-ZxbJPFSL1/?utm_source=ig_embed&utm_campaign=embed_video_watch_again

Related Post