ਸ਼ਹੀਦ ਉਧਮ ਸਿੰਘ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨਗੇ ਵਿੱਕੀ ਕੌਸ਼ਲ, ਕ੍ਰਾਂਤੀਕਾਰੀ ਉਧਮ ਸਿੰਘ ਦੀ ਜੀਵਨੀ 'ਤੇ ਫਿਲਮ ਦਾ ਐਲਾਨ

By  Aaseen Khan March 4th 2019 04:11 PM -- Updated: March 5th 2019 10:37 AM

ਸ਼ਹੀਦ ਉਧਮ ਸਿੰਘ ਨੂੰ ਵੱਡੇ ਪਰਦੇ 'ਤੇ ਪੇਸ਼ ਕਰਨਗੇ ਵਿੱਕੀ ਕੌਸ਼ਲ, ਕ੍ਰਾਂਤੀਕਾਰੀ ਉਧਮ ਸਿੰਘ ਦੀ ਜੀਵਨੀ 'ਤੇ ਫਿਲਮ ਦਾ ਐਲਾਨ : ਬਾਲੀਵੁੱਡ ਫਿਲਮ ਊਰੀ ਦ ਸਰਜੀਕਲ ਸਟ੍ਰਾਈਕ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਅਦਾਕਾਰ ਵਿੱਕੀ ਕੌਸ਼ਲ ਹੁਣ ਇਕ ਵਾਰ ਫਿਰ ਦੇਸ਼ ਭਗਤੀ ਦੇ ਰੰਗ 'ਚ ਰੰਗੇ ਜਾਣ ਵਾਲੇ ਹਨ। ਦੱਸ ਦਈਏ ਵਿੱਕੀ ਕੌਸ਼ਲ ਜਲਦ ਹੀ ਪੰਜਾਬ ਦੇ ਮਹਾਨ ਆਜ਼ਾਦੀ ਸੰਗਰਾਮ ਦੇ ਯੋਧੇ ਉਧਮ ਸਿੰਘ ਦਾ ਰੋਲ ਨਿਭਾਉਣ ਵਾਲੇ ਹਨ।

CONFIRMED... Vicky Kaushal in Shoojit Sircar’s next film, titled #UdhamSingh... Story of a freedom fighter... Set in the pre-Independence era... Produced by Ronnie Lahiri... Starts next month... 2020 release. pic.twitter.com/hxTTajlRYP

— taran adarsh (@taran_adarsh) March 4, 2019

ਜੀ ਹਾਂ ਉਧਮ ਸਿੰਘ ਜਿੰਨ੍ਹਾਂ ਨੇ ਜਲ੍ਹਿਆਂਵਾਲਾ ਬਾਗ 'ਚ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਉਣ ਵਾਲੇ ਜਰਨਲ ਡਾਇਰ ਨੂੰ ਇੰਗਲੈਂਡ 'ਚ ਜਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਬਦਲਾ ਲਿਆ ਸੀ। ਉਧਮ ਸਿੰਘ ਦੀ ਜੀਵਨੀ 'ਤੇ ਨਿਰਦੇਸ਼ਕ ਸ਼ੂਜੀਤ ਸਰਕਾਰ ਫਿਲਮ ਬਣਾਉਣ ਜਾ ਰਹੇ ਹਨ ਜਿਸ 'ਚ ਉਧਮ ਸਿੰਘ ਦਾ ਕਿਰਦਾਰ ਵਿੱਕੀ ਕੌਸ਼ਲ ਨਿਭਾਉਣ ਵਾਲੇ ਹਨ। ਫਿਲਮ ਨੂੰ ਰੌਨੀ ਲਹਿਰੀ ਪ੍ਰੋਡਿਊਸ ਕਰ ਰਹੇ ਹਨ।

ਹੋਰ ਵੇਖੋ : ਦੇਵ ਖਰੌੜ ਬਹੁਚਰਚਿਤ ਕਤਲ ਕਾਂਡ ਜੱਸੀ ਸਿੱਧੂ ਦੀ ਪੂਰੀ ਕਹਾਣੀ ਕਰਨਗੇ ਵੱਡੇ ਪਰਦੇ 'ਤੇ ਉਜਾਗਰ

 

View this post on Instagram

 

‘Hot Stepper of the Year’. Thank You @filmfare @jiteshpillaai #filmfareglamourandstyleawards #aboutlastnight

A post shared by Vicky Kaushal (@vickykaushal09) on Feb 13, 2019 at 9:59am PST

ਅਗਲੇ ਮਹੀਨੇ ਫਿਲਮ ਦਾ ਸ਼ੂਟ ਸ਼ੁਰੂ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਫਿਲਮ 2020 'ਚ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ। ਊਰੀ ਫਿਲਮ ਦੀ ਕਾਮਯਾਬੀ ਤੋਂ ਬਾਅਦ ਹੀ ਵਿੱਕੀ ਕੌਸ਼ਲ ਫਿਲਮ ਮੇਕਰਜ਼ ਦੀ ਨਿਗਾ 'ਚ ਆ ਚੁੱਕੇ ਹਨ। ਉਹਨਾਂ ਦੀ ਲਗਾਤਾਰ ਡਿਮਾਂਡ ਵਧਦੀ ਜਾ ਰਹੀ ਹੈ। ਊਰੀ ਫਿਲਮ ਬਾਕਸ ਆਫਿਸ 'ਤੇ 240 ਕਰੋੜ ਦੇ ਕਰੀਬ ਬਿਜ਼ਨਸ ਕਰ ਚੁੱਕੀ ਹੈ। ਸੱਚੀਆਂ ਘਟਨਾਵਾਂ 'ਤੇ ਫ਼ਿਲਮਾਂ ਦੇ ਇਸ ਵਧਦੇ ਰੁਜਾਨ 'ਚ ਵਿੱਕੀ ਕੌਸ਼ਲ ਦਾ ਨਾਮ ਕਾਫੀ ਅੱਗੇ ਆ ਗਿਆ ਹੈ।

Related Post